ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਬਲਾਕਬਸਟਰ ਬਣ ਗਈ ਹੈ। 7 ਦਿਨ 'ਚ ਇਸ ਫਿਲਮ ਨੇ 134 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਵੀ ਇਸ ਫਿਲਮ ਦੀ ਕਮਾਈ 'ਚ ਵਾਧਾ ਹੋ ਰਿਹਾ ਹੈ। ਇਕ ਪਾਸੇ ਜਿੱਥੇ ਸ਼ਾਹਿਦ ਕਪੂਰ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਤਾਂ ਉੱਥੇ ਹੀ ਦੂਜੇ ਪਾਸੇ ਫਿਲਮ ਦੀ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਮਾਸੂਮੀਅਤ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਲਿਆ। ਕਿਆਰਾ ਅਡਵਾਨੀ ਨੂੰ ਇਸ ਫਿਲਮ ਤੋਂ ਜਿੰਨੀ ਸਫਲਤਾ ਮਿਲੀ ਹੈ, ਓਨੀ ਕਿਸੇ ਦੂਜੀ ਫਿਲਮ ਤੋਂ ਨਹੀਂ ਮਿਲੀ। ਕਿਆਰਾ ਨੇ ਇਸ ਸਫਲਤਾ ਨੂੰ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ 'ਕਬੀਰ ਸਿੰਘ' ਦੀ ਸਕਸੈੱਸ ਪਾਰਟੀ ਰੱਖੀ, ਜਿਸ 'ਚ ਪਰਿਵਾਰ ਦੇ ਲੋਕ ਹੀ ਨਜ਼ਰ ਆਏ। ਇਸ ਦੌਰਾਨ ਕਿਆਰਾ ਨੇ 'ਕਬੀਰ ਸਿੰਘ' ਦਾ ਕੇਕ ਕੱਟਿਆ। ਕਿਆਰਾ ਇਸ ਮੌਕੇ 'ਤੇ ਕਾਫੀ ਖੂਬਸੂਰਤ ਨਜ਼ਰ ਆਈ। 2014 'ਚ ਫਿਲਮ 'ਫਗਲੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਿਆਰਾ ਨੂੰ 'ਕਬੀਰ ਸਿੰਘ' ਨਾਲ ਖਾਸ ਪਛਾਣ ਮਿਲੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਸਟਾਰਰ 'ਗੁੱਡ ਨਿਊਜ' ਨਜ਼ਰ ਆਵੇਗੀ।