FacebookTwitterg+Mail

ਕਿਆਰਾ ਅਡਵਾਨੀ ਦਾ ਕਰੱਸ਼ ਬਣੀ 'ਬੇਬੋ'

kiara advani reveals she is a kareena kapoor khan fan
05 May, 2019 01:02:27 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਦਾ ਕਹਿਣਾ ਹੈ ਕਿ ਉਹ ਕਰੀਨਾ ਕਪੂਰ ਖਾਨ ਦੀ ਬਹੁਤ ਵੱਡੀ ਫੈਨ ਹੈ। ਮੈਂ ਕਰੀਨਾ ਕਪੂਰ ਖਾਨ ਕਾਰਨ ਹੀ ਫਿਲਮ ਇੰਡਸਟਰੀ 'ਚ ਆਈ ਹਾਂ। ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' 'ਚ ਕਰੀਨਾ ਕਪੂਰ ਖਾਨ ਨਾਲ ਨਜ਼ਰ ਆਵੇਗੀ। ਕਿਆਰਾ ਅਡਵਾਨੀ ਨੇ ਕਿਹਾ ਕਿ ਉਹ ਕਰੀਨਾ ਕਪੂਰ 'ਤੇ ਫਿਦਾ ਹੈ ਅਤੇ ਉਸ ਨੂੰ ਫਿਲਮ 'ਉੜਤਾ ਪੰਜਾਬ' 'ਚ ਦੇਖਣ ਤੋਂ ਬਾਅਦ ਹੀ ਮੈਂ ਫਿਲਮਾਂ 'ਚ ਆਉਣ ਦਾ ਫੈਸਲਾ ਕੀਤਾ ਸੀ।
ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' 'ਚ ਕਿਆਰਾ ਅਡਵਾਨੀ ਨੂੰ ਦਿਲਦੀਤ ਦੋਸਾਂਝ ਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਪਰ ਉਹ ਇਸ ਤੋਂ ਜ਼ਿਆਦਾ ਕਰੀਨਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਇਸ ਦਾ ਕਾਰਨ ਹੈ ਕਰੀਨਾ ਕਪੂਰ ਲਈ ਉਸ ਦੀ ਕਰੱਸ਼। ਕਿਆਰ ਅਡਵਾਨੀ ਬੇਬੋ ਕਰੀਨਾ ਨੂੰ ਕਾਫੀ ਪਸੰਦ ਕਰਦੀ ਹੈ ਅਤੇ ਉਸ ਨੂੰ ਆਪਣੀ ਪਸੰਦੀਦਾ ਅਦਾਕਾਰਾ ਵੀ ਦੱਸਦੀ ਹੈ। 


Tags: Kiara AdvaniKareena Kapoor KhanGood NewsBig FanAkshay KumarDiljit DosanjhKaran JoharBollywood Celebrity

Edited By

Sunita

Sunita is News Editor at Jagbani.