FacebookTwitterg+Mail

ਸਲਮਾਨ ਦੀ 'ਦਬੰਗ 3' 'ਚ ਕੰਨੜ ਐਕਟਰ ਸੁਦੀਪ ਦੀ ਐਂਟਰੀ

kiccha sudeep roped in for   dabangg 3
20 April, 2019 11:34:03 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਕ ਪਾਸੇ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੇ ਪੋਸਟਰ ਰਿਲੀਜ਼ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਆਪਣੀ ਅਗਲੀ ਫਿਲਮ 'ਦਬੰਗ 3' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਦੇ ਮਾਹੇਸ਼ਵਰ ਸ਼ੈਡਿਊਲ ਨੂੰ ਕਾਸਟ ਨੇ ਖਤਮ ਕਰ ਲਿਆ ਹੈ। ਹੁਣ ਫਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋਣੀ ਹੈ।
ਦੱਸ ਦਈਏ ਕਿ ਇਸ ਦੀ ਅਗਲੀ ਸ਼ੂਟਿੰਗ ਦੋ ਹਫਤਿਆਂ ਬਾਅਦ ਸ਼ੁਰੂ ਹੋ ਰਹੀ ਹੈ। ਇਸ ਵਾਰ ਫਿਲਮ ਦੀ ਸ਼ੂਟਿੰਗ ਮੁੰਬਈ ਦੇ ਮਲਾਡ 'ਚ ਸ਼ੁਰੂ ਹੋਣੀ ਹੈ। ਇਸ ਦੀ ਇਕ ਦਿਨ ਪਹਿਲਾਂ ਆਊਟਡੋਰ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ। ਪਹਿਲੇ ਸ਼ੈਡਿਊਲ ਦੌਰਾਨ ਉਨ੍ਹਾਂ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਇਸ ਦੇ ਨਾਲ ਹੀ ਖਬਰਾਂ ਤਾਂ ਇਹ ਵੀ ਹਨ ਕਿ ਹੁਣ ਫਿਲਮ ਦੇ ਨਾਲ ਕਨੰੜ ਐਕਟਰ ਸੁਦੀਪ ਵੀ ਜੁੜਨ ਵਾਲੇ ਹਨ। ਫਿਲਮ ਦੀ ਸ਼ੂਟਿੰਗ ਕਰੀਬ ਦੋ ਮਹੀਨੇ ਹੋਰ ਚੱਲੇਗੀ। ਇਸ ਤੋਂ ਬਾਅਦ ਫਿਲਮ ਦੇ ਗੀਤਾਂ ਦੀ ਸ਼ੂਟਿੰਗ ਸ਼ੁਰੂ ਹੋਣੀ ਹੈ, ਜਿਨ੍ਹਾਂ ਨੂੰ ਕਿਤੇ ਹੋਰ ਸ਼ੂਟ ਕੀਤਾ ਜਾਣਾ ਹੈ। ਫਿਲਮ 'ਚ ਸੁਦੀਪ ਵਿਲੇਨ ਦਾ ਕਿਰਦਾਰ ਕਰ ਰਹੇ ਹਨ। ਇਸ ਦਾ ਮਤਲਬ ਕੀ ਸਲਮਾਨ ਤੇ ਸੁਦੀਪ 'ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।


Tags: Salman KhanDabangg 3SudeepArbaaz KhanSonakshi SinhaChulbul PandeyRajjo

Edited By

Sunita

Sunita is News Editor at Jagbani.