FacebookTwitterg+Mail

ਕਿਡਜ਼ ਚੁਆਈਸ ਐਵਾਰਡਜ਼ ਵਿਚ Stars ਦੀ ਮਸਤੀ, ਫਲਾਂਟ ਕੀਤਾ Funky ਲੁੱਕ

kids   choice awards 2019
22 December, 2019 01:21:56 PM

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆ ਨੇ ਹਾਲ ਹੀ ਵਿਚ ਨਿਕਲੋਡੀਅਨ ਕਿਡਜ਼ ਚੁਆਈਜ਼ ਐਵਾਰਡਜ਼ ਵਿਚ ਸ਼ਿਰਕਤ ਕੀਤੀ। ਇਸ ਈਵੈਂਟ ਵਿਚ ਸਾਰਾ ਅਲੀ ਖਾਨ, ਤਾਪਸੀ ਪੰਨੂ, ਕ੍ਰਿਤੀ ਸੈਨਨ ਸਮੇਤ ਕਈ ਸਿਤਾਰੇ ਅਲੱਗ ਅੰਦਾਜ਼ ਵਿਚ ਨਜ਼ਰ ਆਏ। ਇਹ ਈਵੈਂਟ ਸ਼ੁੱਕਰਵਾਰ ਨੂੰ ਮੁੰਬਈ ਵਿਚ ਆਯੋਜਿਤ ਕੀਤਾ ਗਿਆ ਸੀ।
Punjabi Bollywood Tadka
ਐਵਾਰਡ ਸ਼ੋਅ ਵਿਚ ਸਾਰਾ ਅਲੀ ਖਾਨ ਮਲਟੀਸਟਾਰ ਆਊਟਫਿੱਟ ਵਿਚ ਨਜ਼ਰ ਆਈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਪਾਲੀ ਟੇਲ ਸਟਾਈਲ ਕੀਤਾ ਸੀ।
Punjabi Bollywood Tadka
ਤਾਪਸੀ ਪਨੂੰ ਨੇ ਸ਼ਿਮਰੀ ਸਿਲਵਰ ਡਰੈੱਸ ਨਾਲ ਬੇਜ ਬਲੇਜਰ ਦੇ ਨਾਲ ਟੀਮਅੱਪ ਕੀਤਾ ਸੀ। ਉਨ੍ਹਾਂ ਨੇ ਆਪਣੇ ਲੁਕ ਨੂੰ ਯੈਲੋ ਬੈਲਟ ਦੇ ਨਾਲ ਕੰਪਲੀਟ ਕੀਤਾ ਸੀ।
Punjabi Bollywood Tadka
ਕ੍ਰਿਤੀ ਸੈਨਨ ਨੇ ਰੈੱਡ ਆਫ ਸ਼ੋਲਡਰ ਵੈਸਟਰਨ ਆਊਟਫਿੱਟ ਪਾ ਰੱਖਿਆ ਸੀ। ਇਸ ਡਰੈੱਸ ਵਿਚ ਕ੍ਰਿਤੀ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ।
Punjabi Bollywood Tadka
ਕਿਡਜ਼ ਚੁਆਈਸ ਐਵਾਰਡਜ਼ ਦੇ ਇਸ ਰੈੱਡ ਕਾਰਪੇਟ ਈਵੈਂਟ ਵਿਚ ਗਲੀ ਬੁਆਏ ਸਟਾਰ ਸਿਧਾਂਤ ਚਤੁਰਵੇਦੀ ਵੀ ਵੱਖਰੇ ਲੁੱਕ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚਿੰਗ ਪੈਟਸ ਨਾਲ ਇਸੈਂਟ੍ਰਿਕ ਸਟਾਈਲ ਦੀ ਬਲਿਊ ਪ੍ਰਿੰਟੇਡ ਜੈਕੇਟ ਪਹਿਨੀ ਸੀ। ਇਸ ਲੁੱਕ ਨੂੰ ਉਨ੍ਹਾਂ ਨੇ ਕਾਲੇ ਚਸ਼ਮੇ ਨਾਲ ਕੰਪਲੀਟ ਕੀਤਾ ਸੀ।
Punjabi Bollywood Tadka
ਇਸ ਰੈੱਡ ਕਾਰਪੇਟ ਵਿਚ ਆਯੁਸ਼ਮਾਨ ਖੁਰਾਣਾ ਵੀ ਨਜ਼ਰ ਆਏ। ਉਹ ਚੈੱਕ ਸੂਟ ਦੇ ਨਾਲ ਯੈਲੋ ਟਾਈ ਪਾਏ ਨਜ਼ਰ ਆਏ।
Punjabi Bollywood Tadka
ਕਾਰਤਿਕ ਆਰੀਅਨ ਵੀ ਮਲਟੀਸਟਾਰ ਸ਼ਰਟ ਦੇ ਨਾਲ ਲੈਦਰ ਜੈਕੇਟ ਅਤੇ ਬਲਿਊ ਜੀਨਜ਼ ਵਿਚ ਨਜ਼ਰ ਆਏ।
Punjabi Bollywood Tadka
ਉਨ੍ਹਾਂ ਨੇ ਕਾਰਟੂਨ ਕੈਰੇਕਟਰਜ਼ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਸਨ।


Tags: Kids Choice Awards 2019Bollywood celebsSara Ali KhanKriti SanonTaapsee PannuKartik AaryanBhumi Pednekar

About The Author

manju bala

manju bala is content editor at Punjab Kesari