FacebookTwitterg+Mail

ਕੀਕੂ ਸ਼ਾਰਦਾ ਨੇ 'ਦਿ ਕਪਿਲ...' 'ਚ ਚੰਦੂ ਚਾਏ ਵਾਲੇ ਦੀ ਵਾਪਸੀ 'ਤੇ ਇਸ ਅੰਦਾਜ਼ 'ਚ ਕੀਤਾ ਸਵਾਗਤ

kiku sharda
25 June, 2017 04:10:15 PM

ਮੁੰਬਈ— ਕਾਮੇਡੀਅਨ ਕੀਕੂ ਸ਼ਾਰਦਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕਰਕੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਚੰਦਨ ਪ੍ਰਭਾਕਰ ਦੀ ਵਾਪਸੀ 'ਤੇ ਸਵਾਗਤ ਕੀਤਾ ਹੈ। ਕੀਕੂ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ, ''ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਹਨ ਜੋ ਜਮਾਨੇ ਨਾਲ ਨਹੀ ਅਹਿਸਾਸਾਂ ਨਾਲ ਬਣੇ ਹੁੰਦੇ ਹਨ। ਕਪਿਲ ਸ਼ਰਮਾ ਨੇ ਕੀਕੂ ਦੀ ਇਸ ਪੋਸਟ 'ਤੇ ਰੀ-ਟਵੀਟ ਕਰਕੇ ਚੰਦਨ ਦੀ ਵਾਪਸੀ 'ਤੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਹੈ। 


ਤੁਹਾਨੂੰ ਦੱਸ ਦੇਈਏ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਚੰਦਨ ਪ੍ਰਭਾਕਰ 'ਚੰਦੂ ਚਾਏ' ਵਾਲੇ ਦਾ ਕਿਰਦਾਰ ਨਿਭਾਉਂਦੇ ਸਨ। ਚੰਦੂ ਦੇ ਇਸ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਚੰਦਨ ਪ੍ਰਭਾਕਰ ਨੇ ਕਪਿਲ ਦੇ ਸ਼ੋਅ 'ਚ ਵਾਪਸ ਆਉਣ ਦੀ ਜਾਣਕਾਰੀ ਖੁਦ ਹੀ ਦਿੱਤੀ ਸੀ। ਚੰਦਨ ਨੇ ਫੇਸਬੁੱਕ 'ਤੇ ਲਾਈਵ ਚੈਟ ਕਰਕੇ ਸ਼ੋਅ ਦੇ ਫੈਨਜ਼ ਨਾਲ ਇਹ ਗੱਲ ਸ਼ੇਅਰ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਕਪਿਲ ਸ਼ਰਮਾ ਦੇ ਸ਼ੋਅ 'ਤੇ ਵਾਪਸ ਆ ਰਿਹਾ ਹਾਂ ਤੇ ਉਨ੍ਹਾਂ ਦਾ ਸ਼ੋਅ ਬਹੁਤ ਮਿਸ ਕਰ ਰਿਹਾ ਹਾਂ।  


Tags: Kiku Sharda Chandan Prabhakar The Kapil Sharma Show KApil Sahrma Come Back ਕੀਕੂ ਸ਼ਾਰਦਾ ਚੰਦਨ ਪ੍ਰਭਾਕਰ