FacebookTwitterg+Mail

OMG: ਕਪਿਲ ਦੀਆਂ ਵਧੀਆਂ ਮੁਸੀਬਤਾਂ, 'ਭੂਆ' ਤੋਂ ਬਾਅਦ ਹੁਣ ਇਸ ਸਾਥੀ ਨੇ ਵੀ ਛੱਡਿਆ ਉਸ ਦਾ ਸਾਥ

kiku sharda
06 September, 2017 02:06:49 PM

ਮੁੰਬਈ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਹਾਲ ਹੀ 'ਚ ਉਨ੍ਹਾਂ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਸੋਨੀ ਟੀ. ਵੀ. ਨੇ ਕੁਝ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਹੌਲੀ-ਹੌਲੀ ਕਪਿਲ ਦੇ ਪੁਰਾਣੇ ਸਾਥੀ ਉਨ੍ਹਾਂ ਦਾ ਸਾਥ ਛੱਡ ਕੇ ਦੂਜੇ ਸ਼ੋਅਜ਼ ਨੂੰ ਜੁਆਇਨ ਕਰਨ 'ਚ ਲੱਗੇ ਹੋਏ ਹਨ। ਜਿੱਥੇ ਕਪਿਲ ਨਾਲ ਲੜਾਈ ਤੋਂ ਬਾਅਦ ਸੁਨੀਲ ਗਰੋਵਰ, ਅਲੀ ਅਸਗਰ ਅਤੇ ਸੁਗੰਧਾ ਸ਼ਰਮਾ ਨੇ ਕਪਿਲ ਦਾ ਸਾਥ ਛੱਡ ਦਿੱਤਾ ਸੀ। ਉੱਥੇ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' 'ਚ 'ਭੂਆ' ਦਾ ਕਿਰਦਾਰ ਨਿਭਾਅ ਚੁੱਕੀ ਉਪਾਸਨਾ ਸਿੰਘ ਨੇ ਵੀ ਕਪਿਲ ਦਾ ਸਾਥ ਛੱਡਦੇ ਹੋਏ ਉਨ੍ਹਾਂ ਨੇ ਰਾਈਵਲ ਕ੍ਰਿਸ਼ਣਾ ਦਾ ਸ਼ੋਅ 'ਦਿ ਡਰਾਮਾ ਕੰਪਨੀ' ਜੁਆਇਨ ਕਰ ਲਿਆ ਹੈ। ਹੁਣ ਸੂਤਰਾਂ ਮੁਤਾਬਕ ਕਪਿਲ ਨੇ ਮੁਸੀਬਤ ਦੇ ਸਾਥੀ ਰਹੇ ਕਿਕੂ ਸ਼ਾਰਦਾ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੀਕੂ ਹੁਣ ਸਬ ਟੀ. ਵੀ. ਦੇ ਨਵੇਂ ਕਾਮੇਡੀ ਸ਼ੋਅ 'ਪਾਰਟਨਰ' 'ਚ ਪਾਪੁਲਰ ਕਾਮੇਡੀਅਨ ਜਾਨੀ ਲਿਵਰ ਦੇ ਨਾਲ ਦਿਖਾਈ ਦੇਣਗੇ। ਕੀਕੂ ਨੇ ਖੁਦ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ, ''ਅਜੇ ਮੈਂ ਕੁਝ ਦਿਨਾਂ ਲਈ ਆਰਾਮ ਕਰ ਰਿਹਾ ਹਾਂ ਪਰ ਸਤੰਬਰ ਵਿਚਕਾਰ ਸਬ ਟੀ. ਵੀ. ਦੇ ਸ਼ੋਅ ਲਈ ਮੈਂ ਸ਼ੂਟਿੰਗ ਕਰਨੀ ਸ਼ੁਰੂ ਕਰ ਦੇਵਾਗਾਂ। ਪਹਿਲੇ ਮੈਂ ਇਸ ਸ਼ੋਅ ਨੂੰ ਕਪਿਲ ਦੇ ਸ਼ੋਅ ਦੇ ਨਾਲ ਕਰਨ ਵਾਲਾ ਸੀ ਪਰ ਹੁਣ ਮੈਂ ਸਿਰਫ ਸਬ ਟੀ. ਵੀ. ਦੇ ਸ਼ੋਅ ਲਈ ਸ਼ੂਟ ਕਰਾਗਾਂ।


Tags: Kiku ShardaKapil sharmaTv celebrityThe kapil sharma showਕਪਿਲ ਸ਼ਰਮਾਕਿਕੂ ਸ਼ਾਰਦਾ