FacebookTwitterg+Mail

ਮਹਿਲਾ ਕੈਦੀਆਂ ਨੂੰ ਮਿਲਣ ਜੇਲ ਪਹੁੰਚੀ ਕਿਮ ਕਾਰਦਸ਼ੀਅਨ, ਵਜ੍ਹਾ ਹੈ ਖਾਸ

kim kardashian
09 July, 2018 04:36:08 PM

ਮੁੰਬਈ (ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਅਨ ਨੇ ਜੇਲ ਦੇ ਕੈਦੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਖਬਰਾਂ ਮੁਤਾਬਕ ਕਿਮ ਨੇ ਬਾਡੀਗਾਰਡਸ ਨਾਲ ਸ਼ੁੱਕਰਵਾਰ ਨੂੰ ਕੋਰੋਨਾ 'ਚ 'ਕੈਲੀਫੋਰਨੀਆ ਇੰਸਟੀਚਿਊਸ਼ਨ ਫਾਰ ਵੁਮੈਨ' ਦਾ ਦੌਰਾ ਕੀਤਾ। ਉਸ ਨੇ 15 ਮਹਿਲਾ ਕੈਦੀਆਂ ਨਾਲ ਮੁਲਾਕਾਤ ਕਰਕੇ ਜੇਲ 'ਚ ਉਨ੍ਹਾਂ ਦੀਆਂ ਰੋਜ਼ਾਨਾ ਸਰਗਰਮੀਆਂ ਨੂੰ ਜਾਣਿਆ ਕਿ ਉਨ੍ਹਾਂ ਨੂੰ ਅੰਦਰ ਕਿਵੇਂ ਮਹਿਸੂਸ ਹੁੰਦਾ ਹੈ ਤੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਯੋਜਨਾਵਾਂ ਕੀ ਹੋਣਗੀਆਂ।
ਕਿਮ ਨੇ ਉਥੇ ਕਈ ਘੰਟੇ ਬਤੀਤ ਕੀਤੇ ਤੇ ਉਸ ਦੀ ਯਾਤਰਾ ਦਾ ਮਕਸਦ ਸੀ ਕਿ ਉਹ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਮਹਿਲਾ ਕੈਦੀਆਂ ਦੀ ਜ਼ਿੰਦਗੀ ਨੂੰ ਸਾਧਾਰਨ ਬਣਾਉਣ ਲਈ ਇਕ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਅਨ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ 11 ਕਰੋੜ ਤੋਂ ਜ਼ਿਆਦਾ ਹਨ। ਉਹ ਛੇਵੀਂ ਅਜਿਹੀ ਸ਼ਖਸੀਅਤ ਹੈ, ਜਿਸ ਦੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦੀ ਗਿਣਤੀ 10 ਕਰੋੜ ਤੋਂ ਵੱਧ ਹੋ ਗਈ ਹੈ। ਇਸ ਤੋਂ ਪਹਿਲਾਂ ਗਾਇਕਾ ਸੈਲੇਨਾ ਗੋਮੇਜ਼, ਏਰੀਆਨਾ ਗ੍ਰਾਂਡੇ, ਟੇਲਰ ਸਵਿਫਟ ਤੇ ਬਿਓਂਸੇ ਵੀ ਇਸ ਮੁਕਾਮ ਨੂੰ ਹਾਸਲ ਕਰ ਚੁੱਕੀਆਂ ਹਨ। ਸੈਲੇਨਾ ਗੋਮੇਜ਼ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸ਼ਖਸੀਅਤ ਹੈ। ਸਭ ਤੋਂ ਪਹਿਲਾਂ ਸਤੰਬਰ 2016 ਨੂੰ ਇੰਸਟਾਗ੍ਰਾਮ 'ਤੇ ਸੈਲੇਨਾ ਦੇ ਫਾਲੋਅਰਜ਼ ਦੀ ਗਿਣਤੀ 10 ਕਰੋੜ ਹੋ ਗਈ ਸੀ।


Tags: Kim Kardashian Jail Prisoners Hollywood Celebrity

Edited By

Rahul Singh

Rahul Singh is News Editor at Jagbani.