FacebookTwitterg+Mail

1 ਅਰਬ ਤੋਂ ਵੱਧ 'ਚ ਵਿਕ ਰਿਹੈ ਕਿਮ-ਕਾਨਿਆ ਦਾ ਆਲੀਸ਼ਾਨ ਬੰਗਲਾ, ਦੇਖੋ ਅੰਦਰਲੀਆਂ ਤਸਵੀਰਾਂ

kim kardashian bel air mansion
28 June, 2018 04:12:05 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਰਿਐਲਿਟੀ ਸਟਾਰ ਕਿਮ ਕਾਰਦਸ਼ੀਅਨ ਤੇ ਉਸ ਦੇ ਪਤੀ ਕਾਨਿਆ ਵੈਸਟ ਆਪਣਾ ਸ਼ਾਨਦਾਰ ਬੰਗਲਾ ਬੈੱਲ ਏਅਰ ਮੈਂਸ਼ਨ ਵੇਚ ਰਹੇ ਹਨ। ਇਸ ਬੰਗਲੇ ਦੀਆਂ ਹਾਲ ਹੀ 'ਚ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ।
Punjabi Bollywood Tadka
ਦਰਅਸਲ ਬੈੱਲ ਏਅਰ ਮੈਂਸ਼ਨ ਕਿਮ ਤੇ ਕਾਨਿਆ ਨੇ ਸਾਲ 2013 'ਚ 11 ਮਿਲੀਅਨ ਡਾਲਰ (75 ਕਰੋੜ) ਦਾ ਖਰੀਦਿਆ ਸੀ, ਜਿਸ ਨੂੰ ਹੁਣ ਲਗਭਗ 18 ਮਿਲੀਅਨ ਡਾਲਰ (1 ਅਰਬ 23 ਕਰੋੜ) 'ਚ ਵੇਚਿਆ ਜਾ ਰਿਹਾ ਹੈ।
Punjabi Bollywood Tadka
ਇਕ ਅਖਬਾਰ ਨਾਲ ਗੱਲਬਾਤ ਦੌਰਾਨ ਇਸ ਬੰਗਲੇ ਨੂੰ ਵੇਚਣ ਦੀ ਵਜ੍ਹਾ ਦੱਸਦਿਆਂ ਕਿਮ ਨੇ ਕਿਹਾ ਕਿ ਉਹ ਇਸ ਤੋਂ ਵੱਡਾ ਬੰਗਲਾ ਮਿਆਮੀ ਦੇ ਨਜ਼ਦੀਕ ਖਰੀਦਣਾ ਚਾਹੁੰਦੀ ਹੈ ਤਾਂ ਕਿ ਆਪਣੇ ਪਰਿਵਾਰ ਨੂੰ ਵੀ ਉਥੇ ਰੱਖ ਸਕੇ।
Punjabi Bollywood Tadka
ਕਿਮ ਦੇ ਇਸ ਬੈੱਲ ਏਅਰ ਮੈਂਸ਼ਨ ਅੰਦਰ ਆਟੋਮੈਟਿਕ ਖਿੜਕੀਆਂ ਹਨ ਤੇ ਕਿਚਨ 'ਚ ਪੂਰੀ ਤਰ੍ਹਾਂ ਨਾਲ ਸਟੇਨਲੈੱਸ ਸਟੀਲ ਦੀ ਵਰਤੋਂ ਕੀਤੀ ਗਈ ਹੈ।
Punjabi Bollywood Tadka
ਇਹ ਬੰਗਲਾ 9000 ਸਕੁਏਅਰ ਫੁੱਟ 'ਚ ਫੈਲਿਆ ਹੈ, ਜਿਸ 'ਚ 6 ਬੈੱਡਰੂਮ, 8 ਬਾਥਰੂਮ ਤੇ ਇਕ ਸਵਿਮਿੰਗ ਪੂਲ ਹੈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bel Air Mansion Kim Kardashian Kanye West Hollywood Celebrity

Edited By

Rahul Singh

Rahul Singh is News Editor at Jagbani.