FacebookTwitterg+Mail

ਕਿਮ ਕਰਦਾਸ਼ੀਅਨ ਨੇ ਮੁੜ ਦਿਖਾਇਆ ਬੋਲਡ ਅੰਦਾਜ਼, ਕਰਵਾਇਆ ਸਿਜ਼ਲਿੰਗ ਫੋਟੋਸ਼ੂਟ

kim kardashian elle magazine photoshoot
14 March, 2018 11:58:40 AM

ਲੰਡਨ(ਬਿਊਰੋ)— ਹਾਲ ਹੀ 'ਚ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਸੈਰੋਗੇਸੀ ਰਾਹੀ ਤੀਜੀ ਵਾਰ ਮਾਂ ਬਣੀ ਹੈ। ਉਨ੍ਹਾਂ ਦੇ ਤੀਜੇ ਬੱਚੇ ਦਾ ਨਾਂ ਸ਼ਿਕਾਗੋ ਹੈ। ਕਾਫੀ ਸਮੇਂ ਤੋਂ ਕਿਮ ਆਪਣੀਆਂ ਪਰਿਵਾਰਕ ਤੇ ਮਾਂ ਦੀਆਂ ਜ਼ਿੰਮੇਵਾਰੀਆਂ 'ਚ ਰੁੱਝੀ ਹੋਈ ਸੀ ਪਰ ਹੁਣ ਇਕ ਵਾਰ ਫਿਰ ਤੋਂ ਕਿਮ ਆਪਣੇ ਬੋਲਡ ਅੰਦਾਜ਼ 'ਚ ਵਾਪਸ ਆ ਗਈ ਹੈ।

PunjabKesari

ਅਸਲ 'ਚ ਕਿਮ ਕਰਦਾਸ਼ੀਅਨ ਨੇ ਇਹ ਫੋਟੋਸ਼ੂਟ 'ਐਲੀ ਮੈਗਜ਼ੀਨ ਅਪ੍ਰੈਲ 2018' ਲਈ ਕਰਵਾਇਆ ਹੈ, ਜਿਸ ਦੀਆਂ ਤਸਵੀਰ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋ ਇਕ ਤਸਵੀਰ ਕਿਮ ਨੇ ਆਪਣੇ ਇੰਸਟਗਾਰਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਕਾਤਿਲਾਨਾ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਮਦਹੋਸ਼ ਕਰਨ ਵਾਲਾ ਹੈ। ਕਿਮ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਜ਼ਿਕਰਯੋਗ ਹੈ ਕਿ ਕਿਮ ਨੇ ਤੀਜੇ ਬੱਚੇ ਦੇ ਜਨਮ ਤੋਂ ਬਾਅਦ ਇਕ ਹੈਰਾਨੀਜਨਕ ਬਿਆਨ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਚੌਥੀ ਵਾਰ ਮਾਂ ਬਣਨ 'ਤੇ ਵਿਚਾਰ ਕਰ ਰਹੀ ਹੈ।

PunjabKesari

ਤੀਜੇ ਬੱਚੇ ਸ਼ਿਕਾਗੋ ਤੋਂ ਬਾਅਦ ਹੁਣ ਉਹ ਇਕ ਹੋਰ ਬੱਚੇ ਦੀ ਪਲਾਨਿੰਗ ਕਰ ਰਹੀ ਹੈ। 15 ਜਨਵਰੀ ਨੂੰ ਕਿਮ ਕਾਰਦਾਸ਼ੀਆਂ ਨੇ ਪਤੀ ਕਾਨਯੇ ਵੇਸਟ ਨਾਲ ਆਪਣੇ ਤੀਜੇ ਬੱਚੇ ਸ਼ਿਕਾਗੋ ਦਾ ਸਵਾਗਤ ਕੀਤਾ ਸੀ।

PunjabKesari

ਕਿਮ ਨੇ ਉਸ ਸਮੇਂ ਇਹ ਵੀ ਕਿਹਾ ਸੀ ਕਿ ਉਹ ਵੱਡਾ ਪਰਿਵਾਰ ਚਾਹੁੰਦੀ ਹੈ।

PunjabKesari


Tags: Kim KardashianKanye WestELLE MagazineBold Photoshootਕਿਮ ਕਰਦਾਸ਼ੀਅਨ ਐਲੀ ਮੈਗਜ਼ੀਨ

Edited By

Chanda Verma

Chanda Verma is News Editor at Jagbani.