ਮੁੰਬਈ (ਬਿਊਰੋ)— ਦੇਸ਼ ਤੋਂ ਬਾਹਰ ਛੁੱਟੀਆਂ ਮਨਾਉਣ ਨਿਕਲੀ ਹਾਲੀਵੁੱਡ ਅਭਿਨੇਤਰੀ ਕਿਮ ਕਾਰਦਸ਼ੀਅਨ ਨੇ ਬੀਚ 'ਤੇ ਸਰਫਿੰਗ ਕਰਨ ਵਾਲੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵਾਰ ਖਾਸ ਗੱਲ ਇਹ ਹੈ ਕਿ ਉਸ ਦੀ ਤਸਵੀਰ 'ਚ ਕੋਈ ਕੈਪਸ਼ਨ ਨਹੀਂ ਹੈ। ਇਸੇ ਤਰ੍ਹਾਂ ਦੂਜੀ ਤਸਵੀਰ ਉਸ ਨੇ ਸ਼ੇਅਰ ਕਰਕੇ ਲਿਖਿਆ, 'ਮੈਂ ਪਿਛਲੀ ਵੈਕੇਸ਼ਨ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਨ ਕਿਉਂਕਿ ਮੈਨੂੰ ਆਪਣੇ ਪੇਜ 'ਤੇ ਤਸਵੀਰਾਂ ਸਹੀ ਨਹੀਂ ਲੱਗੀਆਂ।' ਇਸ ਤੋਂ ਪਹਿਲਾਂ ਕਿਮ ਬੀਚ ਕੰਢੇ ਆਰਾਮ ਫਰਮਾਉਂਦੀ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਕਿਮ ਇੰਟਰਨੈੱਟ 'ਤੇ ਕਾਫੀ ਐਕਟਿਵ ਹੈ ਤੇ ਉਹ ਆਪਣੇ ਪਤੀ, ਬੱਚਿਆਂ ਤੇ ਸੋਸ਼ਲ ਲਾਈਫ ਨਾਲ ਜੁੜੀਆਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਪਿਛਲੀ ਤਸਵੀਰ 'ਚ ਉਹ ਸਨਬਾਥ ਲੈਂਦੀ ਦਿਖੀ ਸੀ। ਇਸ ਤਸਵੀਰ 'ਚ ਕਿਮ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ। ਦੱਸਣਯੋਗ ਹੈ ਕਿ ਕਿਮ ਦਾ ਜਨਮ ਅਮਰੀਕਾ ਦੇ ਲਾਸ ਏਂਜਲਸ 'ਚ ਹੋਇਆ ਸੀ। ਸਾਲ 2016 ਦੇ ਅਕਤੂਬਰ ਮਹੀਨੇ ਉਸ ਨਾਲ ਲੁੱਟ ਦੀ ਇਕ ਘਟਨਾ ਵਾਪਰੀ ਸੀ। ਇਸ ਦੌਰਾਨ ਉਹ ਕਾਫੀ ਸਹਿਮੀ ਹੋਈ ਸੀ। ਇਹ ਘਟਨਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਵਾਪਰੀ ਸੀ ਤੇ ਇਸ ਘਟਨਾ ਨੇ ਕਿਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਉਹ ਲੰਮੇ ਸਮੇਂ ਤਕ ਲਾਈਮਲਾਈਟ ਤੋਂ ਦੂਰ ਰਹੀ ਤੇ ਸੋਸ਼ਲ ਮੀਡੀਆ 'ਤੇ ਵੀ ਪਹਿਲਾਂ ਨਾਲੋਂ ਕਾਫੀ ਘੱਟ ਸਰਗਰਮ ਹੋ ਗਈ। ਦੱਸਣਯੋਗ ਹੈ ਕਿ ਕਿਮ ਕਾਦਰਸ਼ੀਅਨ ਨੂੰ ਰਿਐਲਿਟੀ ਟੀ. ਵੀ. ਸਟਾਰ ਤੇ ਸੋਸ਼ਲ ਮੀਡੀਆ ਸਨਸਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ।