ਮੁੰਬਈ(ਬਿਊਰੋ)— ਮਸ਼ਹੂਰ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਹਾਲ ਹੀ 'ਚ ਤੀਜੀ ਵਾਰ ਮਾਂ ਬਣੀ ਹੈ। ਸਰੋਗੇਸੀ ਰਾਹੀਂ ਸੋਮਵਾਰ ਨੂੰ ਉਨ੍ਹਾਂ ਦੇ ਘਰ 'ਚ ਨੰਨ੍ਹੀ ਪਰੀ ਦਾ ਜਨਮ ਹੋਇਆ। ਆਪਣੇ ਤੀਜੇ ਬੱਚੇ ਦਾ ਵੈਲਕਮ ਕਰਨ ਤੋਂ ਬਾਅਦ ਕਿਮ ਆਪਣੇ ਬੋਲਡ ਅੰਦਾਜ਼ 'ਚ ਮੁੜ ਵਾਪਸ ਆ ਗਈ ਹੈ। ਕਿਮ ਨੇ ਬੀਤੇ ਦਿਨ ਹੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਬੈੱਡ 'ਤੇ ਪੂਰੀ ਤਰ੍ਹਾਂ ਨਿਊਡ ਲੇਟੀ ਹੋਈ ਹੈ।
ਇਸ ਤਸਵੀਰ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਬੈੱਡਸ਼ੀਟ ਨਾਲ ਆਪਣੇ ਅੰਦਰੂਨੀ ਅੰਗਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਸਵੀਰ ਇੰਟਰਨੈੱਟ 'ਤੇ ਲੋਕ ਕਾਫੀ ਪਸੰਦ ਕਰ ਰਹੇ ਹਨ। ਪਿੱਛੇ ਜਿਹੇ ਖਬਰ ਆਈ ਸੀ ਕਿ ਕਿਮ ਕਰਦਾਸ਼ੀਅਨ ਨੇ ਆਪਣੀ ਤੀਜੀ ਬੇਟੀ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਖਿਡੌਣੇ ਖਰੀਦੇ ਹਨ। ਬੇਟੀ ਦੇ ਆਉਣ ਦੀ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਟਵਿਟਰ ਰਾਹੀਂ ਸ਼ੇਅਰ ਕੀਤੀ ਸੀ। ਕਿਮ ਨੇ ਟਵੀਟ ਕਰ ਕੇ ਦੱਸਿਆ 'She's here'. ਬੇਟੀ ਦੇ ਸਵਾਗਤ ਲਈ ਕਿਮ ਤੇ ਉਨ੍ਹਾਂ ਦੇ ਪਤੀ ਨੇ ਖਾਸ ਤਿਆਰੀਆਂ ਵੀ ਕੀਤੀਆਂ ਸਨ।
ਅਜਿਹੀ ਇਕ ਤਸਵੀਰ ਉਹ ਤੀਜੇ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹੈ।