ਲਾਂਸ ਏਜਲਸ(ਬਿਊਰੋ)— ਰੈਪਰ ਪੀ. ਡਿੱਡੀ ਦੀ ਸਾਬਕਾ ਪ੍ਰੇਮਿਕਾ ਤੇ ਉਸ ਦੇ ਤਿੰਨ ਬੱਚਿਆਂ ਦੀ ਮਾਂ ਅਦਾਕਾਰਾ ਕਿਮ ਪੋਰਟਰ ਦਾ 47 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕਿਮ ਤੇ ਡਿੱਡੀ ਨੇ ਇਕ-ਦੂਜੇ ਨੂੰ 13 ਸਾਲ ਤੱਕ ਡੇਟ ਕੀਤਾ। ਉਨ੍ਹਾਂ ਨੇ ਸਾਲ 1994 ਤੋਂ ਡੇਟਿੰਗ ਸ਼ੁਰੂ ਕੀਤੀ ਸੀ ਅਤੇ ਸਾਲ 2007 'ਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਸੂਤਰਾਂ ਮੁਤਾਬਕ, ਕਿਮ ਪੋਰਟਰ ਦਾ ਵੀਰਵਾਰ ਨੂੰ ਕੈਲੀਫੋਰਨੀਆ ਸਥਿਤ ਆਪਣੇ ਨਿਵਾਸ ਘਰ 'ਚ ਦਿਹਾਂਤ ਹੋਇਆ। ਉਸ ਨਾਲ ਜੁੜੇ ਇਕ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ।
ਦੱਸਣਯੋਗ ਹੈ ਕਿ ਕਿਮ ਕਈ ਹਫਤਿਆਂ ਤੋਂ ਨਮੂਨੀਆ ਨਾਲ ਪੀੜਤ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਵੀਰਵਾਰ ਦਿਲ ਦਾ ਦੌਰਾ ਪਿਆ। ਹਾਲਾਂਕਿ ਉਸ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਡਿੱਡੀ ਤੇ ਕਿਮ ਦੇ 3 ਬੱਚੇ ਹਨ। 20 ਸਾਲ ਦਾ ਇਕ ਬੇਟਾ ਕ੍ਰਿਸਟਿਨ ਤੇ 11 ਸਾਲ ਦੀਆਂ ਜੁੜਵਾਂ ਬੇਟੀਆਂ ਹਨ। ਉਨ੍ਹਾਂ ਨੇ 'ਦਿ ਬ੍ਰਦਰਸ' ਤੇ 'ਮਾਮਾ, ਵਾਨਟਸ ਟੂ ਸਿੰਗ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।