ਮੁੰਬਈ— ਅਭਿਨੇਤਰੀ ਕਿਮ ਸ਼ਰਮਾ ਬੀਤੇ ਦਿਨੀ ਆਪਣੇ ਵਿਆਹੁਤਾ ਜੀਵਣ ਕਰਕੇ ਚਰਚਾ 'ਚ ਚਲ ਰਹੀ ਸੀ। ਹਾਲ ਹੀ 'ਚ ਕਿਮ ਸ਼ਰਮਾ ਦਾ ਕਹਿਣਾ ਹੈ ਕਿ ਮੇਰੇ ਵਿਆਹੁਤਾ ਜੀਵਣ ਦੀ ਸਮਸਿਆ ਬਾਰੇ ਚਲ ਰਹੀਆਂ ਖਬਰਾਂ 'ਤੇ ਕੋਈ ਸਫਾਈ ਨਹੀਂ ਦੇਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਨ੍ਹਾਂ ਸਭ ਪਰੇਸ਼ਾਨੀਆਂ 'ਚ ਨਹੀਂ ਪੈਣਾ ਚਾਹੁੰਦੀ ਹਾਂ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਮੀਡੀਆ ਮੁਤਾਬਕ ਇਹ ਖਬਰਾਂ ਮਿਲ ਰਹੀਆਂ ਸੀ ਕਿ ਕਿਮ ਸ਼ਰਮਾ ਦਾ ਆਪਣੇ ਪਤੀ ਅਲੀ ਪੁਜਾਨੀ ਨਾਲ ਵਿਆਹ ਦਾ ਬੰਧਨ ਟੁੱਟ ਚੁੱਕਿਆ ਹੈ। ਇਨ੍ਹਾਂ ਖਬਰਾਂ 'ਚ ਅਜਿਹਾ ਦਾਅਵਾ ਵੀ ਕੀਤਾ ਜਾ ਰਿਹਾ ਸੀ ਕਿ ਉਹ ਆਪਣੇ ਕਰੀਅਰ ਨੂੰ ਫਿਰ ਤੋਂ ਅੱਗੇ ਵਧਾਉਣ ਲਈ ਮੁੰਬਈ ਵਾਪਸ ਆ ਗਈ ਹੈ ਪਰ ਇਨ੍ਹਾਂ ਸਭ ਗੱਲਾਂ ਦਾ ਖੁਲਾਸਾ ਕਰਦੇ ਹੋਏ ਕਿਮ ਨੇ ਟਵੀਟ ਕਰਦੇ ਹੋਏ ਕਿਹਾ, ''ਮੈਂ ਇਨ੍ਹਾਂ ਪਰੇਸ਼ਾਨੀਆਂ 'ਚ ਨਹੀਂ ਪੈਣਾ ਚਾਹੁੰਦੀ ਹਾਂ ਅਤੇ ਬੇਕਾਰ ਦੀ ਚਰਚਾ 'ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੀ ਹਾਂ।'' ਇਸ ਤੋਂ ਪਹਿਲਾਂ ਵੀ ਕਿਮ ਭਾਰਤੀ ਬੱਲੇਬਾਜ ਯੁਵਰਾਜ ਸਿੰਘ ਦੀ ਕਥਿਤ ਗਰਲਫਰੈਂਡ ਰਹਿਣ ਕਰਕੇ ਵੀ ਚਰਚਾ 'ਚ ਰਹੀ ਸੀ।