ਮੁੰਬਈ— ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਅਕਸਰ ਆਪਣੀਆਂ ਹੌਟ ਅਦਾਵਾਂ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਬਾਂਦਰਾ ਤੋਂ ਕਿਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਕਿਮ ਸਪੋਰਟੀ ਲੁੱਕ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਇਸ ਹੌਟ ਆਊਟਫਿਟ 'ਚ ਹੈਂਗਆਊਟ ਕਰਨ ਨਿਕਲੀ ਸੀ ਤਾਂ ਉਦੋਂ ਹੀ ਉਨ੍ਹਾਂ ਦਾ ਇਹ ਅੰਦਾਜ਼ ਕੈਮਰੇ 'ਚ ਕੈਦ ਹੋਇਆ ਸੀ।
ਤੁਹਾਨੂੰ ਇਹ ਦੱਸ ਦੇਈਏ ਕਿ 'ਮੁਹੱਬਤੇਂ' ਵਰਗੀ ਸਫਲ ਫਿਲਮ ਦਾ ਹਿੱਸਾ ਬਣਨ ਦੇ ਬਾਵਜੂਦ ਅਦਾਕਾਰੀ ਦੀ ਦੁਨੀਆ 'ਚ ਕਿਮ ਕੋਈ ਖਾਸ ਜਗ੍ਹਾ ਨਹੀਂ ਬਣਾ ਪਾਈ ਹੈ। ਕਾਫੀ ਲੰਬੇ ਸਮੇਂ ਤੋਂ ਉਹ ਫਿਲਮ ਇੰਡਸਟਰੀ ਤੋਂ ਦੂਰ ਹਨ।
ਇਸ ਤੋਂ ਇਲਾਵਾ ਕਿਮ ਸ਼ਰਮਾ ਆਪਣੇ ਸ਼ੁਰੂਆਤੀ ਦਿਨਾਂ 'ਚ ਐਡ ਕੰਪਨੀਆਂ 'ਚ ਨਜ਼ਰ ਆ ਚੁੱਕੀ ਹੈ। ਸਭ ਤੋਂ ਪਹਿਲੀ ਐਡ ਉਨ੍ਹਾਂ ਦੀ ਕਲੋਸ-ਅਪ ਦੀ ਸੀ। ਕਿਮ ਸ਼ਰਮਾ ਨੇ ਕੇਨਯਾ ਦੇ ਵੱਡੇ ਬਿਜ਼ਨੈਸਮੈਨ ਅਲੀ ਪੰਜਾਨੀ ਨਾਲ ਵਿਆਹੀ ਹੋਈ ਹੈ। ਕਿਮ ਸ਼ਰਮਾ ਦੀ ਫਿਟਨੈੱਸ ਦੇਖਣ ਤੋਂ ਬਾਅਦ ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਪਾਓਗੇ ਕਿ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ ਹੁਣ 37 ਸਾਲ ਦੀ ਹੋ ਚੁੱਕੀ ਹੈ।