FacebookTwitterg+Mail

ਕਿਮ ਸ਼ਰਮਾ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ, ਨੌਕਰਾਣੀ ਨੇ ਲਾਏ ਕਈ ਗੰਭੀਰ ਦੋਸ਼

kim sharma
03 July, 2018 01:11:31 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਲੰਬੇ ਸਮੇਂ ਤੋਂ ਬਾਲੀਵੁੱਡ 'ਚੋਂ ਗਾਇਬ ਹੈ ਪਰ ਇੰਨੇ ਅਰਸੇ ਬਾਅਦ ਉਸ ਨਾਲ ਜੁੜੀ ਇਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਕਿਮ ਸ਼ਰਮਾ ਦੀ ਮੇਡ (ਕੰਮ ਵਾਲੀ) ਨੇ ਉਸ 'ਤੇ ਕੁੱਟਮਾਰ ਕਰਨ ਤੇ ਸੈਲਰੀ ਰੋਕਣ ਦਾ ਗੋਸ਼ਾ ਲਾਇਆ ਹੈ। ਹਾਲਾਂਕਿ ਕਿਮ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
Punjabi Bollywood Tadka
ਕਿਮ 'ਤੇ ਲੱਗਾ ਕੁੱਟਮਾਰ ਕਰਨ ਦਾ ਦੋਸ਼
ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ 'ਤੇ ਉਸ ਦੀ ਕੰਮ ਕਰਨ ਵਾਲੀ ਮਹਿਲਾ ਨੇ ਕੁੱਟਮਾਰ ਕਰਨ ਤੇ ਤਨਖਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਜਾਣਕਾਰੀ ਮੁਤਾਬਕ 31 ਸਾਲ ਦੀ ਐਸਥਰ ਖੇਸ ਕਿਮ ਦੇ ਘਰ 'ਚ 27 ਅਪ੍ਰੈਲ ਤੋਂ ਕੰਮ ਕਰ ਰਹੀ ਸੀ। ਇਸ ਦੌਰਾਨ 21 ਮਈ ਨੂੰ ਜਦੋਂ ਉਹ ਕੱਪੜੇ ਧੋ ਰਹੀ ਸੀ ਤਾਂ ਉਹ ਲਾਈਟ ਤੇ ਡਾਰਕ ਰੰਗ ਦੇ ਕੱਪੜਿਆਂ ਨੂੰ ਵੱਖ ਕਰਨਾ ਭੁੱਲ ਗਈ।
Punjabi Bollywood Tadka
ਦੋਸ਼ 'ਚ ਆਜਿਹਾ ਵੀ ਕਿਹਾ ਗਿਆ ਹੈ ਕਿ ਇਸੇ ਗੱਲ 'ਤੇ ਪਹਿਲਾਂ ਵੀ ਕੰਮ ਵਾਲੀ ਕੁੱਟਮਾਰ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਉਸ ਨੂੰ ਘਰ ਤੋਂ ਨਿਕਲ ਜਾਣ ਲਈ ਵੀ ਕਿਹਾ ਗਿਆ। ਇੰਨਾਂ ਹੀ ਨਹੀਂ ਮੇਡ ਨੇ ਕਿਮ 'ਤੇ ਤਨਖਾਹ ਰੋਕਣ ਦਾ ਦੋਸ਼ ਵੀ ਲਾਇਆ ਹੈ।
Punjabi Bollywood Tadka
27 ਜੂਨ ਨੂੰ ਦਰਜ ਕਰਵਾਈ ਸ਼ਿਕਾਇਤ
ਇਸ ਮਾਮਲੇ 'ਚ ਕਿਮ ਦੀ ਮੇਡ ਐਸਥਰ ਨੇ ਖਾਰ ਪੁਲਸ 'ਚ ਅਦਾਕਾਰਾ ਖਿਲਾਫ ਨੌਨ ਕਾਗ੍ਰਿਜੇਬਲ ਅਪਰਾਧ ਦਾ ਮਾਮਲਾ, ਆਈ. ਪੀ. ਸੀ. ਦੀ ਧਾਰਾ 323 ਤੇ 504 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕਿਮ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
Punjabi Bollywood Tadka

Punjabi Bollywood Tadka


Tags: Kim SharmaAlleges AssaultEsther KhesBollywood Celebrity

Edited By

Sunita

Sunita is News Editor at Jagbani.