FacebookTwitterg+Mail

ਇਕ ਵਾਰ ਫਿਰ ਆਪਣੇ ਕਥਿਤ ਪ੍ਰੇਮੀ ਹਰਸ਼ਵਰਧਨ ਨਾਲ ਨਜ਼ਰ ਆਈ ਕਿਮ ਸ਼ਰਮਾ

kim sharma
11 September, 2018 01:58:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਥਿਤ ਪ੍ਰੇਮੀ ਹਰਸ਼ਵਰਧਨ ਰਾਣੇ ਨਾਲ ਦੇਖੀ ਜਾ ਰਹੀ ਹੈ। ਇਹ ਦੋਵੇਂ ਅਕਸਰ ਇਕ ਦੂਜੇ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਦੋਹਾਂ ਨੂੰ ਇਕ ਵਾਰ ਫਿਰ ਮੀਡੀਆ ਦੇ ਕੈਮਰੇ 'ਚ ਕੈਦ ਕੀਤਾ ਗਿਆ ਪਰ ਜਦੋਂ ਦੋਹਾਂ ਨੂੰ ਅਹਿਸਾਸ ਹੋਇਆ ਕਿ ਇਹ ਦੋਵੇਂ ਕੈਮਰੇ 'ਚ ਆ ਗਏ ਹਨ ਤਾਂ ਉਦੋਂ ਇਹ ਇਕ ਦੂਜੇ ਤੋਂ ਅਲੱਗ ਹੋ ਗਏ। ਦੱਸ ਦੇਈਏ ਇਨ੍ਹਾਂ ਦੋਹਾਂ ਵਿਚਕਾਰ ਪਿਆਰ ਦਾ ਸਿਲਸਿਲਾ ਇੱਥੇ ਨਹੀਂ ਰੁਕਿਆ। ਬੀਤੀ ਰਾਤ ਦੋਹਾਂ ਨੂੰ ਇਕ ਵਾਰ ਫਿਰ ਇਕੱਠੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ ਜਦੋਂ ਦੋਵੇਂ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੇ ਸੀ।

Punjabi Bollywood Tadka
ਦੱਸਣਯੋਗ ਹੈ ਕਿ ਕਿਮ ਸ਼ਰਮਾ ਨੇ ਕੀਨੀਆ ਦੇ ਕਾਰੋਬਾਰੀ ਅਲੀ ਪੁੰਜਾਨੀ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਹਾਂ ਨੇ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਅਤੇ ਇਕ ਦੂਜੇ ਤੋਂ ਅਲੱਗ ਹੋ ਗਏ। ਵਿਆਹ ਟੁੱਟਣ ਤੋਂ ਬਾਅਦ ਕਿਮ ਦਾ ਨਾਂ ਫੈਸ਼ਨ ਡਿਜ਼ਾਈਨਰ ਅਰਜੁਨ ਖੰਨਾ ਨਾਲ ਜੋੜਿਆ ਗਿਆ।

Punjabi Bollywood Tadka

ਇਸ ਤੋਂ ਬਾਅਦ ਦੋਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਦੋਹਾਂ ਦਾ ਰਿਸ਼ਤਾ ਖੂਬ ਸੁਰਖੀਆਂ 'ਚ ਰਿਹਾ ਪਰ ਆਪਸੀ ਅਸਹਿਮਤੀ ਕਰਕੇ ਉਨ੍ਹਾਂ ਵਿਚਕਾਰ ਬ੍ਰੇਕਅੱਪ ਹੋ ਗਿਆ। ਫਿਲਹਾਲ ਕਿਮ ਹਰਸ਼ਵਰਧਨ ਰਾਣੇ ਨਾਲ ਸਮਾਂ ਬਤੀਤ ਕਰ ਰਹੀ ਹੈ। ਦੋਹਾਂ ਵਿਚਕਾਰ ਮੁਲਾਕਾਤ ਇਕ ਦੋਸਤ ਰਾਹੀਂ ਹੋਈ, ਜਿਸ ਤੋਂ ਬਾਅਦ ਦੋਵੇਂ ਇਕ ਦੂਜੇ ਨਾਲ ਸਮਾਂ ਬਤੀਤ ਕਰਨ ਲੱਗੇ।

Punjabi Bollywood Tadka


Tags: Kim Sharma Harshvardhan Rane Restaurant Relationship Camera Bollywood Actress

Edited By

Kapil Kumar

Kapil Kumar is News Editor at Jagbani.