ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਆਪਣੇ ਕਥਿਤ ਪ੍ਰੇਮੀ ਹਰਸ਼ਵਰਧਨ ਰਾਣੇ ਨਾਲ ਦੇਖੀ ਜਾ ਰਹੀ ਹੈ। ਇਹ ਦੋਵੇਂ ਅਕਸਰ ਇਕ ਦੂਜੇ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਦੋਹਾਂ ਨੂੰ ਇਕ ਵਾਰ ਇਕੱਠੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ ਜਦੋਂ ਦੋਵੇਂ ਮੁੰਬਈ 'ਚ ਬਾਦ੍ਰਾ 'ਚ ਇਕੱਠੇ ਹੱਥਾਂ 'ਚ ਹੱਥ ਪਾਏ ਘੁੰਮਦੇ ਨਜ਼ਰ ਆਏ।
ਦੱਸਣਯੋਗ ਹੈ ਕਿ ਕਿਮ ਸ਼ਰਮਾ ਨੇ ਕੀਨੀਆ ਦੇ ਕਾਰੋਬਾਰੀ ਅਲੀ ਪੁੰਜਾਨੀ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਹਾਂ ਨੇ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਅਤੇ ਇਕ ਦੂਜੇ ਤੋਂ ਅਲੱਗ ਹੋ ਗਏ। ਵਿਆਹ ਟੁੱਟਣ ਤੋਂ ਬਾਅਦ ਕਿਮ ਦਾ ਨਾਂ ਫੈਸ਼ਨ ਡਿਜ਼ਾਈਨਰ ਅਰਜੁਨ ਖੰਨਾ ਨਾਲ ਜੋੜਿਆ ਗਿਆ।
ਇਸ ਤੋਂ ਬਾਅਦ ਦੋਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਦੋਹਾਂ ਦਾ ਰਿਸ਼ਤਾ ਖੂਬ ਸੁਰਖੀਆਂ 'ਚ ਰਿਹਾ ਪਰ ਆਪਸੀ ਅਸਹਿਮਤੀ ਕਰਕੇ ਉਨ੍ਹਾਂ ਵਿਚਕਾਰ ਬ੍ਰੇਕਅੱਪ ਹੋ ਗਿਆ। ਫਿਲਹਾਲ ਕਿਮ ਹਰਸ਼ਵਰਧਨ ਰਾਣੇ ਨਾਲ ਸਮਾਂ ਬਤੀਤ ਕਰ ਰਹੀ ਹੈ। ਦੋਹਾਂ ਵਿਚਕਾਰ ਮੁਲਾਕਾਤ ਇਕ ਦੋਸਤ ਰਾਹੀਂ ਹੋਈ, ਜਿਸ ਤੋਂ ਬਾਅਦ ਦੋਵੇਂ ਇਕ ਦੂਜੇ ਨਾਲ ਸਮਾਂ ਬਤੀਤ ਕਰਨ ਲੱਗੇ।