FacebookTwitterg+Mail

Pics : ਕਿਮ ਨਾਲ ਡੇਟ 'ਤੇ ਨਿਕਲੇ ਹਰਸ਼ਵਰਧਨ, ਸਾਹਮਣੇ ਆਈਆਂ ਤਸਵੀਰਾਂ

kim sharma
27 October, 2018 12:25:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਕਿਮ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਥਿਤ ਪ੍ਰੇਮੀ ਹਰਸ਼ਵਰਧਨ ਰਾਣੇ ਨਾਲ ਦੇਖੀ ਜਾ ਰਹੀ ਹੈ। ਇਹ ਦੋਵੇਂ ਅਕਸਰ ਇਕ ਦੂਜੇ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka
ਹਾਲ ਹੀ 'ਚ ਦੋਹਾਂ ਨੂੰ ਇਕ ਵਾਰ ਫਿਰ ਇਕੱਠੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ ਜਦੋਂ ਦੋਵੇਂ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੇ ਸੀ। ਇਸ ਦੌਰਾਨ ਦੋਵੇਂ ਕਾਫੀ ਖੁਸ਼ ਲੱਗ ਰਹੇ ਸੀ।

Punjabi Bollywood Tadka
ਦੱਸਣਯੋਗ ਹੈ ਕਿ ਕਿਮ ਸ਼ਰਮਾ ਨੇ ਕੀਨੀਆ ਦੇ ਕਾਰੋਬਾਰੀ ਅਲੀ ਪੁੰਜਾਨੀ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਹਾਂ ਨੇ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਅਤੇ ਇਕ ਦੂਜੇ ਤੋਂ ਅਲੱਗ ਹੋ ਗਏ। ਫਿਲਹਾਲ ਕਿਮ ਹਰਸ਼ਵਰਧਨ ਰਾਣੇ ਨਾਲ ਸਮਾਂ ਬਤੀਤ ਕਰ ਰਹੀ ਹੈ। ਕਿਮ ਤੇ ਹਰਸ਼ਵਰਧਨ ਵਿਚਕਾਰ ਮੁਲਾਕਾਤ ਇਕ ਦੋਸਤ ਰਾਹੀਂ ਹੋਈ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਨਜ਼ਦੀਕੀਆਂ ਵਧ ਗਈਆਂ।

Punjabi Bollywood TadkaPunjabi Bollywood Tadka


Tags: Kim Sharma Harshvardhan Rane Restaurant Relationship Date Bollywood Actress

Edited By

Kapil Kumar

Kapil Kumar is News Editor at Jagbani.