FacebookTwitterg+Mail

ਯੁਵਰਾਜ ਦੀ ਗਰਲਫਰੈਂਡ ਰਹਿ ਚੁੱਕੀ ਕਿਮ ਨੇ ਪਤੀ ਨੂੰ ਦਿੱਤਾ ਤਲਾਕ! ਹੁਣ ਨਵੇਂ ਬੁਆਏਫਰੈਂਡ ਤੋਂ ਵੀ ਹੋਈ ਅਲੱਗ

kim sharma breakup with boyfriend
05 November, 2017 07:34:46 PM

ਮੁੰਬਈ (ਬਿਊਰੋ)— ਫਿਲਮ 'ਮੁਹੱਬਤੇਂ' ਨਾਲ ਪ੍ਰਸਿੱਧ ਹੋਈ ਅਭਿਨੇਤਰੀ ਕਿਮ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਰਿਪੋਰਟਸ ਮੁਤਾਬਕ ਕਿਮ ਦੀ ਉਸ ਦੇ ਪਤੀ ਅਲੀ ਪੁੰਜਾਨੀ ਨਾਲ ਤਲਾਕ ਲੈਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਕਿਮ ਨੇ ਕੁਝ ਮਹੀਨੇ ਪਹਿਲਾਂ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਹਾਲਾਂਕਿ ਉਸ ਵਲੋਂ ਹੁਣ ਤਕ ਇਸ ਮਾਮਲੇ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਅਲੀ ਪੁੰਜਾਨੀ ਤੋਂ ਵੱਖ ਹੋਣ ਤੋਂ ਬਾਅਦ ਮੀਡੀਆ 'ਚ ਅਜਿਹੀਆਂ ਖਬਰਾਂ ਸਨ ਕਿ ਕਿਮ ਸ਼ਰਮਾ ਦਿਵਾਲੀਆ ਹੋ ਗਈ ਹੈ। ਹਾਲਾਂਕਿ ਬਾਅਦ 'ਚ ਕਿਮ ਨੇ ਟਵੀਟ ਕਰਕੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਸੀ।
Punjabi Bollywood Tadka
2010 'ਚ ਕਿਮ ਸ਼ਰਮਾ ਨੇ ਕੀਨੀਆ ਦੇ ਰਹਿਣ ਵਾਲੇ ਬਿਜ਼ਨੈੱਸਮੈਨ ਅਲੀ ਪੁੰਜਾਨੀ ਨਾਲ ਮੋਮਬਾਸਾ 'ਚ ਵਿਆਹ ਕਰਵਾਇਆ ਸੀ। ਹਾਲਾਂਕਿ ਦੋਵਾਂ ਨੇ ਅਪ੍ਰੈਲ 2017 'ਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਅਲੀ ਪਹਿਲਾਂ ਤੋਂ ਹੀ ਵਿਆਹੁਤਾ ਤੇ ਤਿੰਨ ਬੱਚਿਆਂ ਦੇ ਪਿਤਾ ਸਨ। ਆਪਣੀ ਪਤਨੀ ਤੋਂ ਤਲਾਕ ਲੈ ਕੇ ਅਲੀ ਪੁੰਜਾਨੀ ਨੇ ਕਿਮ ਸ਼ਰਮਾ ਨਾਲ ਵਿਆਹ ਕਰਵਾਇਆ ਸੀ। ਕਿਮ ਮੁੰਬਈ 'ਚ ਹੀ ਫੈਸ਼ਨ ਡਿਜ਼ਾਈਨਰ ਅਰਜੁਨ ਖੰਨਾ ਨੂੰ ਡੇਟ ਕਰ ਰਹੀ ਸੀ ਪਰ ਹੁਣ ਖਬਰਾਂ ਹਨ ਕਿ ਕਿਮ ਸ਼ਰਮਾ ਦਾ ਆਪਣੇ ਨਵੇਂ ਬੁਆਏਫਰੈਂਡ ਅਰਜੁਨ ਨਾਲ ਵੀ ਬ੍ਰੇਕਅੱਪ ਹੋ ਗਿਆ ਹੈ ਤੇ ਫਿਲਹਾਲ ਉਹ ਸਿੰਗਲ ਹੈ।
Punjabi Bollywood Tadka
ਦੱਸਣਯੋਗ ਹੈ ਕਿ ਦੋਵਾਂ ਨੂੰ ਕਈ ਵਾਰ ਇਕੱਠਿਆਂ ਦੇਖਿਆ ਜਾ ਚੁੱਕਾ ਹੈ। ਡੱਬੂ ਰਤਨਾਨੀ ਦੇ ਕੈਲੰਡਰ ਲਾਂਚ 'ਤੇ ਵੀ ਦੋਵਾਂ ਨੂੰ ਇਕ-ਦੂਜੇ ਦਾ ਹੱਥ ਫੜੀ ਦੇਖਿਆ ਗਿਆ ਸੀ। ਇੰਨਾ ਹੀ ਨਹੀਂ, ਜਨਵਰੀ 2017 'ਚ ਕਿਮ ਤੇ ਅਰਜੁਨ ਅਲੀਬਾਗ ਸਥਿਤ ਉਨ੍ਹਾਂ ਦੀ ਫਰੈਂਡ ਲੀਨਾ ਮੁਖੀ ਦੇ ਮੈਂਗੋ ਬੀਚ ਹਾਊਸ ਰਿਜ਼ਾਰਟ 'ਤੇ ਵੀ ਗਏ ਸਨ। ਅਰਜੁਨ ਖੰਨਾ ਪਹਿਲਾਂ ਤੋਂ ਸ਼ਾਦੀਸ਼ੁਦਾ ਹਨ ਤੇ ਉਨ੍ਹਾਂ ਦੀ ਪਤਨੀ ਦਾ ਨਾਂ ਸ਼ੇਫਾਲੀ ਹੈ।
Punjabi Bollywood Tadka
ਅਲੀ ਪੁੰਜਾਨੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕਿਮ ਸ਼ਰਮਾ ਸਪੈਨਿਸ਼ ਬੁਆਏਫਰੈਂਡ ਨੂੰ ਵੀ ਡੇਟ ਕਰ ਚੁੱਕੀ ਹੈ। ਦੋਵਾਂ ਦੀ ਪਲਾਨਿੰਗ ਵਿਆਹ ਤੋਂ ਬਾਅਦ ਮੈਡਰਿਡ ਸ਼ਿਫਟ ਹੋਣ ਦੀ ਸੀ ਪਰ ਕਿਸੇ ਵਜ੍ਹਾ ਕਾਰਨ ਉਨ੍ਹਾਂ ਨੇ ਮੰਗਣੀ ਤੋੜ ਦਿੱਤੀ ਸੀ।
Punjabi Bollywood Tadka
ਕਿਮ ਸ਼ਰਮਾ ਸਭ ਤੋਂ ਪਹਿਲਾਂ ਕ੍ਰਿਕਟਰ ਯੁਵਰਾਜ ਸਿੰਘ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਆਈ ਸੀ। ਦੋਵਾਂ ਦਾ ਰਿਸ਼ਤਾ ਲਗਭਗ 4 ਸਾਲ ਤਕ ਚੱਲਿਆ ਤੇ ਫਿਰ 2007 'ਚ ਬ੍ਰੇਕਅੱਪ ਹੋ ਗਿਆ। ਕਿਹਾ ਗਿਆ ਕਿ ਯੁਵਰਾਜ ਦੀ ਮਾਂ ਨੂੰ ਕਿਮ ਪਸੰਦ ਨਹੀਂ ਸੀ, ਇਸ ਲਈ ਇਹ ਰਿਸ਼ਤਾ ਟੁੱਟ ਗਿਆ। ਯੁਵੀ ਮਾਂ ਦੀ ਗੱਲ ਮੰਨਦੇ ਹੋਏ ਕਿਮ ਤੋਂ ਅਲੱਗ ਹੋ ਗਏ ਸਨ।​​​​​​​
Punjabi Bollywood Tadka


Tags: Kim Sharma Boyfriend Breakup Yuvraj Singh