FacebookTwitterg+Mail

'ਮੁਹੱਬਤੇਂ' ਫੇਮ ਅਦਾਕਾਰਾ ਨੇ ਕੀ ਕਰਵਾ ਲਈ ਸਰਜਰੀ? ਦੇਖੋਂ ਲੇਟੈਸਟ ਤਸਵੀਰਾਂ

kim sharma new look
06 April, 2018 02:15:32 PM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਫਿਲਮ 'ਮੁਹੱਬਤੇਂ' ਨਾਲ ਚਰਚਾ 'ਚ ਆਈ ਅਦਾਕਾਰਾ ਕਿਮ ਸ਼ਰਮਾ ਅੱਜਕਲ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।

Punjabi Bollywood Tadka

ਹਾਲ ਹੀ 'ਚ ਉਹ ਇਕ ਫੈਸ਼ਨ ਸ਼ੋਅ 'ਚ ਸ਼ਰੀਕ ਹੋਈ। ਡਿਜ਼ਾਈਨਰ ਨੰਦਿਤਾ ਮਹਿਤਾਨੀ ਦੇ ਇਕ ਫੈਸ਼ਨ ਸ਼ੋਅ 'ਚ ਉਹ ਸਪੈਸ਼ਲ ਗੈਸਟ ਦੇ ਰੂਪ 'ਚ ਸ਼ਰੀਕ ਹੋਈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਰੈਂਪ ਵਾਕ 'ਚ ਹਿੱਸਾ ਨਹੀਂ ਲਿਆ।

Punjabi Bollywood Tadka

ਇਸ ਦੌਰਾਨ ਉਨ੍ਹਾਂ ਦਾ ਸਵਰੂਪ ਅੱਗੇ ਨਾਲੋਂ ਵੱਧ ਨਿਖਰਿਆ ਹੋਇਆ ਦਿਖਿਆ। ਉਨ੍ਹਾਂ ਦਾ ਚਿਹਰਾ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਕਾਸਮੈਟਿਕ ਸਰਜਰੀ ਕਰਵਾ ਲਈ ਹੈ।

Punjabi Bollywood Tadka

ਉਨ੍ਹਾਂ ਦਾ ਚਿਹਰਾ ਕਾਫੀ ਯੰਗ ਦਿਖ ਰਿਹਾ ਸੀ। ਇਸ ਤੋਂ ਇਸ ਗੱਲ ਦਾ ਅੰਦਾਜ਼ ਲਗਾਇਆ ਜਾ ਰਿਹਾ ਹੈ ਕਿ ਕਿਮ ਨੇ ਸਰਜਰੀ ਕਰਵਾ ਲਈ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਆਪਣੇ ਪਤੀ ਅਲੀ ਪੰਜਾਨੀ ਨਾਲ ਤਲਾਕ ਤੋਂ ਬਾਅਦ ਉਹ ਪਹਿਲੀ ਵਾਰ ਕਿਸੇ ਸਮਾਗਮ 'ਚ ਨਜ਼ਰ ਆਈ। ਸਾਲ 2010 'ਚ ਅਲੀ ਨਾਲ ਵਿਆਹ ਤੋਂ ਬਾਅਦ ਉਹ ਕੇਨੀਆ ਸ਼ਿਫਟ ਹੋ ਗਈ ਸੀ।

Punjabi Bollywood Tadka

ਅਲੀ ਦਾ ਕਿਸੇ ਦੂਜੀ ਲੜਕੀ ਨਾਲ ਸੰਬੰਧ ਕਾਰਨ ਇਹ ਦੋਵੇਂ ਵੱਖ ਹੋ ਗਏ ਸਨ। ਦੱਸਣਯੋਗ ਹੈ ਕਿ ਕਿਮ ਸ਼ਰਮਾ 'ਮੁਹੱਬਤੇ' ਤੋਂ ਇਲਾਵਾ 'ਟਾਮ ਡਿਕ ਔਰ ਹੈਰੀ', 'ਮਨੀ ਹੈ ਤੋਂ ਹਨੀ ਹੈ', 'ਨਹਿਲੇ ਪੇ ਦਹਿਲਾ' ਵਰਗੀਆਂ ਫਿਲਮਾਂ 'ਚ ਦਿਖ ਚੁੱਕੀ ਹੈ।

Punjabi Bollywood Tadka


Tags: Shah Rukh KhanKim SharmaMohabbateinNew Look Cosmetic SurgeryInstagram

Edited By

Chanda Verma

Chanda Verma is News Editor at Jagbani.