FacebookTwitterg+Mail

'ਕਿੰਗਫਿਸ਼ਰ ਕੈਲੰਡਰ 2017' ਲਈ ਵੱਖਰੇ-ਵੱਖਰੇ ਅੰਦਾਜ਼ 'ਚ ਮਾਡਲਸ ਨੇ ਕਰਵਾਇਆ ਫੋਟੋਸ਼ੂਟ

30 December, 2016 03:22:48 PM
ਮੁੰਬਈ— ਕਿੰਗਫਿਸ਼ਰ ਕੈਲੰਡਰ ਹਮੇਸ਼ਾ ਹੀ ਆਪਣੇ ਮਾਡਲਸ ਲਈ ਚਰਚਾ 'ਚ ਰਹੀ ਹੈ। ਸਾਲ 2017 ਦੇ ਕਿੰਗਫਿਸ਼ਰ ਕੈਲੰਡਰ ਲਈ ਕਈ ਮਾਡਲਸ ਨੇ ਫੋਟੋਸ਼ੂਟ ਕਰਵਾਇਆ ਹੈ। ਇਸ ਕੈਲੰਡਰ 'ਚ ਨੋਰਾ ਫਤੇਹੀ, ਕਨਿਕਸ਼ਾ ਧਨਕੜ, ਓਲਿਨ ਗੋਮਸ, ਡਾਇਨਾ ਇਰਪਾ, ਮੀਨਾਕਸ਼ੀ ਰਾਠੌਰ, ਹੈਲਨ ਗੋਮਸ ਅਤੇ ਵ੍ਰਤਿਕਾ ਸਿੰਘ ਸਮੇਤ ਕਈ ਹੋਰ ਮਾਡਲਸ ਵੀ ਨਜ਼ਰ ਆ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੱਖ-ਵੱਖ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ। ਵਿਜੈ ਮਾਲਿਆ ਦਾ 'ਕਿੰਗਫਿਸ਼ਰ ਕੈਲੰਡਰ' ਫੈਸ਼ਨ ਇੰਡਸਟਰੀ 'ਚ ਲਾਂਚਿੰਗ ਪੈਡ ਵਾਂਗ ਹੈ। ਭਾਰਤ 'ਚ ਇਸ ਤਰ੍ਹਾਂ ਦੇ ਮਾਡਲਸ ਅਤੇ ਐਕਟਰਸ ਲਈ ਬੈਸਟ ਲਾਚਿੰਗ ਪਲੈਟਫਾਰਮ ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2003 'ਚ ਹੋਈ ਸੀ। ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਸ਼ੁਰੂ ਤੋਂ ਹੀ ਇਸ ਨਾਲ ਜੁੜਿਆ ਹੈ। ਸਾਲ 2010 ਤੋਂ ਇਸ ਕੈਲੰਡਰ ਲਈ 'ਮਾਡਲ ਹੰਟ' ਮੁਕਾਬਲਾ ਸ਼ੁਰੂ ਹੋਇਆ ਸੀ। ਇਸ ਲਈ ਅਕਸਰ ਦੱਖਣ ਅਫਰੀਕਾ, ਮੌਰਿਸ਼ਿਸ, ਸਿੰਗਾਪੁਰ, ਫਰਾਂਸ ਅਤੇ ਗੋਆ ਦੇ ਲੋਕੇਸ਼ਨਜ਼ 'ਤੇ ਸੂਟਿੰਗ ਹੁੰਦੀ ਹੈ। ਹਰ ਸਾਲ ਕਿੰਗਫਿਸ਼ਰ ਕੈਲੰਡਰ ਪਬਲਿਸ਼ ਕੀਤਾ ਜਾਂਦਾ ਹੈ। ਆਓ ਮਾਰੋ ਇਕ ਨਜ਼ਰ ਸਾਲ 2017 ਦੇ ਕਿੰਗਫਿਸ਼ਰ ਕੈਲੰਡਰ ਦੀਅੰ ਤਸਵੀਰਾਂ 'ਤੇ।

Tags: ਕਿੰਗਫਿਸ਼ਰ ਕੈਲੰਡਰ 2017ਮਾਡਲਸਫੋਟੋਸ਼ੂਟKingfisher Calendar 2017 sphotoshoot