ਮੁੰਬਈ(ਬਿਊਰੋ)— ਹਰ ਸਾਲ ਦੀ ਤਰ੍ਹਾਂ 2018 'ਚ ਵੀ ਕਿੰਗਫਿਸ਼ਰ ਕੈਲੰਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਇੰਸਟਾਗ੍ਰਾਮ 'ਤੇ ਮਾਡਲਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਕੈਲੰਡਰ ਸ਼ੂਟ ਦੇ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਕੀਤਾ ਹੈ।
ਇਸ ਸ਼ੂਟ 'ਚ ਕੈਲੰਡਰ ਗਰਲ ਇਸ਼ੀਕਾ ਸ਼ਰਮਾ ਨੇ ਬਲੈਕ ਬਿਕਨੀ ਪਹਿਨੀ ਹੈ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਹੈ। ਇਸ ਕੈਲੰਡਰ ਦੇ ਮੇਕਿੰਗ ਵੀਡੀਓ ਨੂੰ ਵਿਜੈ ਮਾਲਿਆ ਨੇ ਆਪਣੇ ਟਵਿਟਰ ਅਕਾਊਂਟ 'ਤੇ ਸੇਅਰ ਕੀਤਾ ਹੈ।
ਕੋਰਸਿਕਾ ਦੇ ਹਸੀਨ ਮੌਸਮ ਤੇ ਬੀਚ ਕਿਨਾਰੇ ਮਾਡਲਸ ਦਾ ਇਹ ਬੇਹਿਤਰੀਨ ਅੰਦਾਜ਼ ਕਾਫੀ ਖੂਬਸੂਰਤ ਹੈ। ਇਸ਼ੀਕਾ ਸ਼ਰਮਾ ਤੋਂ ਇਲਾਵਾ ਇਸ ਸ਼ੂਟ 'ਚ ਪ੍ਰਿਯੰਕਾ ਮੂਡਲੇ, ਪ੍ਰਿਯੰਕਾ ਵਰੁਣਾਕਰ ਤੇ ਮਿਤਾਲੀ ਰੈਤੌਰੇ ਵੀ ਨਜ਼ਰ ਆ ਰਹੀ ਹੈ।
ਦੱਖਣੀ ਅਫਰੀਕਾ ਦੇ ਕੇਪ ਟਾਊਨ 'ਚ ਵੱਡੀ ਹੋਈ ਅਦਾਕਾਰਾ ਪ੍ਰਿਯੰਕਾ ਮੂਡਲੇ ਫਿਲਹਾਲ ਭਾਰਤ ਤੋਂ ਬਾਹਰ ਆਪਣਾ ਕਰੀਅਰ ਬਣਾ ਰਹੀ ਹੈ। ਪ੍ਰਿਯੰਕਾ ਕਈ ਵਾਰ ਅਨਾਮੀਕਾ ਖੰਨਾ, ਮਨੀਸ਼ ਮਲਹੋਤਰਾ, ਰੈਬਕਾ ਦੀਵਾਨ ਵਰਗੇ ਮਸ਼ਹੂਰ ਡਿਜ਼ਾਈਨਰਜ਼ ਦੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।
ਉਥੇ ਹੀ ਮੁੰਬਈ ਦੀ ਪ੍ਰਿਯੰਕਾ ਕਰੁਣਾਕਰਨ ਮਾਡਲਿੰਗ ਨਾਲ-ਨਾਲ ਅਦਾਕਾਰੀ ਵੀ ਕਰਦੀ ਹੈ।