FacebookTwitterg+Mail

VIDEO : ਇਸ ਫੇਮ ਟੀ.ਵੀ. ਅਭਿਨੇਤਾ ਨੇ ਖੁਦ ਕੀਤਾ ਆਪਣੇ ਜੁੜਵਾਂ ਬੱਚਿਆਂ ਦਾ ਮੁੰਡਨ

kinshuk mahajan
16 April, 2018 03:12:21 PM

ਮੁੰਬਈ (ਬਿਊਰੋ)— 'ਨਾਗਿਨ 2' ਦੇ ਰੂਦਰ ਯਾਨੀ ਕਿੰਸ਼ੁਕ ਮਹਾਜਨ ਨੇ ਆਪਣੇ ਜੁੜਵਾਂ ਬੱਚਿਆਂ ਸਾਹਿਰ ਅਤੇ ਸਾਇਸ਼ਾ ਦਾ ਮੁੰਡਣ ਖੁਦ ਆਪਣੇ ਹੱਥਾਂ ਨਾਲ ਕੀਤਾ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਮੁੰਡਣ ਦਾ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਕਿੰਸ਼ੁਕ ਆਪਣੇ ਦੋਵਾਂ ਬੱਚਿਆਂ ਦੀਆਂ ਤਸਵੀਰ ਇੰਸਟਾਗਰਾਮ 'ਤੇ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਦਿਵਿਆ ਗੁਪਤਾ ਨੇ ਪਿੱਛਲੇ ਸਾਲ 7 ਅਕਤੂਬਰ ਨੂੰ ਦਿੱਲੀ ਵਿਚ ਦੋਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਕਿੰਸ਼ੁਕ ਦਿੱਲੀ ਦੇ ਹਨ ਅਤੇ ਉਨ੍ਹਾਂ ਨੇ ਦਿਵਿਆ ਨਾਲ ਸਾਲ 2011 'ਚ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ 17 ਸਾਲ ਦੀ ਉਮਰ 'ਚ ਟਿਊਸ਼ਨ ਕਲਾਸ ਵਿਚ ਹੋਈ ਸੀ। ਉਥੇ ਹੀ ਦੋਵਾਂ ਨੂੰ ਪਿਆਰ ਹੋ ਗਿਆ ਸੀ।

 

A post shared by Kinshuk Mahajan (@mahajankinshuk17) on


ਕਿੰਸ਼ੁਕ ਨੇ ਫਿਲਮ 'ਦਿੱਲੀ ਹਾਈਟ ਨਾਲ ਡੈਬਿਊ ਕੀਤਾ ਸੀ ਪਰ ਸਾਲ 2007 'ਚ ਉਨ੍ਹਾਂ ਨੇ 'ਧੂੰਮ ਮਚਾਓ ਧੂੰਮ' ਨਾਲ ਟੀ. ਵੀ. ਵੱਲ ਆਪਣਾ ਹੱਥ ਅਜਮਾਇਆ ਸੀ। 'ਸਪਨਾ ਬਾਬੂਲ ਕਾ ਵਿਦਾਈ' 'ਚ ਲੀਡ ਰੋਲ ਨਿਭਾ ਕੇ ਉਹ ਸਟਾਰ ਬਣ ਗਏ ਸਨ। ਉਨ੍ਹਾਂ ਨੇ 'ਅਫਸਰ ਬਿਟਿਆ','ਚਾਂਦ ਛੁੱਪਾ ਬਾਦਲ ਮੇਂ','ਤੇਰੇ ਸ਼ਹਿਰ ਮੇਂ','ਨਾਗਿਨ 2' ਵਰਗੇ ਸੀਰੀਅਲਾਂ ਵਿਚ ਕੰਮ ਕੀਤਾ ਹੈ।

 

A post shared by Kinshuk Mahajan (@mahajankinshuk17) on

Punjabi Bollywood Tadka


Tags: Kinshuk MahajanNaagin 2Tere Sheher MeinTum Aise Hi Rehna Afsar Bitiya

Edited By

Manju

Manju is News Editor at Jagbani.