FacebookTwitterg+Mail

ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਛੂਹੇਗੀ 'ਕਿਰਦਾਰ-ਏ-ਸਰਦਾਰ', ਪੰਜਾਬੀ ਸਿਨੇਮਾ 'ਚ ਨਵੇਂ ਵਿਸ਼ੇ ਨਾਲ ਛੱਡੇਗੀ ਵੱਖਰੀ ਛਾਪ

kirdar e sardar
25 September, 2017 11:54:24 AM

ਚੰਡੀਗੜ੍ਹ (ਬਿਊਰੋ)— ਬੀਤੇ ਲੰਬੇ ਸਮੇਂ ਤੋਂ ਪੰਜਾਬੀ ਸਿਨੇਮੇ ਨੂੰ ਨਿਵੇਕਲੇ ਵਿਸ਼ੇ ਵਾਲੀਆਂ ਫਿਲਮਾਂ ਦਾ ਸਾਥ ਮਾਨਣ ਦਾ ਮੌਕਾ ਮਿਲਿਆ ਹੈ। ਅਜਿਹੇ ਦੌਰ ਵਿੱਚ ਹੀ ਹੈਪਜ਼ ਮਿਊਜ਼ਿਕ ਇਨ ਐਸੋਸੀਏਸ਼ਨ ਵਿਦ ਓਹਰੀ ਪ੍ਰੋਡਕਸ਼ਨ ਆਪਣੀ ਫਿਲਮ “ਕਿਰਦਾਰ-ਏ-ਸਰਦਾਰ' ਲੈ ਕੇ ਆ ਰਹੇ ਹਨ। ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਦੇ ਨਿਰਦੇਸ਼ਨ ਹੇਠ ਇਸ ਫਿਲਮ ਦੀ ਪ੍ਰੋਮੋਸ਼ਨ ਅੱਜ ਕੱਲ ਜ਼ੋਰਾਂ-ਸ਼ੋਰਾਂ 'ਤੇ ਹੈ ਅਤੇ ਇਹ 29 ਸਤੰਬਰ ਨੂੰ ਸਿਨੇਮਾ ਘਰਾਂ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ।

Punjabi Bollywood Tadka

ਇਸ ਫਿਲਮ ਦੇ ਨਿਰਮਾਤਾ ਹਨ ਹੈਪਜ਼ ਮਿਊਜ਼ਿਕ ਅਤੇ ਜਸਵਿੰਦਰ ਕੌਰ। ਇਸ ਫਿਲਮ ਵਿੱਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਬਰਿੰਦਰ ਢਪਈ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਤਹਿਲਪ੍ਰੀਤ ਸਿੰਘ, ਰਾਜ ਹੁੰਦਲ, ਹਰਪ੍ਰੀਤ ਸਿੰਘ ਖੇੜਾ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਫਿਲਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਨੇ ਦੱਸਿਆ ਕਿ ਇਹ ਫਿਲਮ ਐਕਸ਼ਨ, ਇਮੋਸ਼ਨ ਤੇ ਡਰਾਮੇ ਨਾਲ ਭਰਪੂਰ ਹੈ, ਜੋ ਕਈਆਂ ਦੇ ਦਿਲਾਂ ਛੂਹੇਗੀ ਅਤੇ ਧਾਰਮਿਕ ਪਹਿਲੂਆਂ ਨਾਲ ਵੀ ਮੁਖਾਤਿਬ ਕਰਾਵੇਗੀ। ਫਿਲਮ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਦੀ ਹੀ ਲਿਖੀ ਹੋਈ ਹੈ ਅਤੇ ਫਿਲਮ ਦਾ ਸਕ੍ਰੀਨਪਲੇਅ ਤੇ ਸੰਵਾਦ ਕੁਦਰਤ ਪਾਲ ਵਲੋਂ ਲਿਖੇ ਗਏ ਹਨ। 

Punjabi Bollywood Tadka

ਇਸ ਮੌਕੇ ਤੇ ਲੀਡ ਐਕਟਰ, ਨਵ ਬਾਜਵਾ ਨੇ ਕਿਹਾ, “ਇਸ ਫਿਲਮ 'ਚ ਕੰਮ ਕਰ ਕੇ ਮੈਂ ਬਹੁਤ ਹੀ ਉਤਸ਼ਾਹਿਤ ਤੇ ਖੁਸ਼ ਹਾਂ। ਟੀਮ ਬਹੁਤ ਹੀ ਵਧੀਆ ਹੈ। ਇਸ ਫਿਲਮ ਦੀ ਸਫਲਤਾ ਦੀ ਮੈਨੂੰ ਪੂਰੀ ਉਮੀਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕੇ ਫਿਲਮ ਦੀ ਕਹਾਣੀ 'ਚ ਐਕਸ਼ਨ, ਡਰਾਮਾ ਤਾਂ ਹੈ ਹੀ ਪਰ ਇਹ ਫਿਲਮ ਲੋਕਾਂ ਨੂੰ ਸਮਾਜਿਕ ਸੰਦੇਸ਼ ਵੀ ਜ਼ਰੂਰ ਦੇਵੇਗੀ।''
ਮੁੱਖ ਅਦਾਕਾਰਾ ਨੇਹਾ ਪਵਾਰ ਨੇ ਕਿਹਾ, ''ਇਸ ਫਿਲਮ ਦੀ ਕਹਾਣੀ ਬਾਰੇ ਤਾਂ ਮੈਂ ਫਿਲਹਾਲ ਕੁਝ ਜ਼ਿਆਦਾ ਨਹੀਂ ਦਸ ਸਕਦੀ ਪਰ ਇਹ ਜ਼ਰੂਰ ਕਹਾਂਗੀ ਕਿ ਇਹ ਫਿਲਮ ਪੰਜਾਬੀ ਸਿਨੇਮਾ ਇੰਡਸਟਰੀ 'ਚ ਆਪਣੀ ਇਕ ਵੱਖਰੀ ਛਾਪ ਜ਼ਰੂਰ ਛਡੇਗੀ ਤੇ ਮੈਨੂੰ ਬਹੁਤ ਖੁਸ਼ੀ ਹੈ ਕੇ ਮੈਂ ਇਸ ਫਿਲਮ ਦਾ ਇਕ ਅਹਿਮ ਹਿੱਸਾ ਬਣੀ ਹਾਂ।''

Punjabi Bollywood Tadka

ਨਿਰਮਾਤਾ ਜਸਵਿੰਦਰ ਕੌਰ, ਗੋਪੀ ਪੰਨੂ, ਬਲਵੀਰ ਕੌਰ ਸਹਿ ਨਿਰਮਾਤਾ ਗੁਰਪ੍ਰੀਤ ਕੌਰ ਚੱਢਾ ਨੇ ਕਿਹਾ ਕਿ ਇੰਨੀ ਪ੍ਰਤਿਭਾਸ਼ਾਲੀ ਟੀਮ ਦੇ ਨਾਲ ਕੰਮ ਕਰ ਕੇ ਅਸੀਂ ਬਹੁਤ ਖੁਸ਼ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਦਾ ਸਮਾਜਿਕ ਸੰਦੇਸ਼ ਦਰਸ਼ਕਾਂ ਤਕ ਜ਼ਰੂਰ ਪਹੁੰਚੇ। ਇਹ ਫਿਲਮ ਆਮ ਲੋਕਾਂ ਤੋਂ ਇਲਾਵਾ ਖੇਡ ਪ੍ਰੇਮੀਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਵੇਗੀ।

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਵੱਖ-ਵੱਖ ਤਰ੍ਹਾਂ ਤੇ ਪੰਜ ਗੀਤ ਹਨ, ਜਿਨ੍ਹਾਂ ਨੂੰ ਨਛੱਤਰ ਗਿੱਲ, ਨੂਰਾਂ ਸਿਸਟਰਜ਼, ਹਰਸ਼ਦੀਪ ਕੌਰ, ਲਹਿੰਬਰ ਹੁਸੈਨਪੁਰੀ, ਗਰਲੇਜ਼ ਅਖਤਰ ਤੇ ਅਭਿਸ਼ੇਕ ਨੇ ਆਪਣੀ ਖੂਬਸੂਰਤ ਗਾਇਕੀ ਨਾਲ ਸ਼ਿੰਗਾਰਿਆ ਹੈ। ਵਿਕਰਮਜੀਤ, ਬਲ ਬੁਟਾਲੇ ਵਾਲਾ, ਯਾਕੂਬ ਤੇ ਮਨਪ੍ਰੀਤ ਟਿਵਾਣਾ ਨੇ ਇਨ੍ਹਾਂ ਗੀਤਾਂ ਨੂੰ ਲਿਖਿਆ ਹੈ।

Punjabi Bollywood Tadka

ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਲਮ ਨੂੰ ਅੰਮ੍ਰਿਤਸਰ, ਬਿਆਸ, ਜਲੰਧਰ, ਜਗਰਾਓਂ, ਸ਼ਿਮਲਾ, ਚੰਡੀਗੜ੍ਹ ਤੇ ਚਾਹਲ (ਹਿਮਾਚਲ ਪ੍ਰਦੇਸ਼) ਵਿੱਚ ਸ਼ੂਟ ਕੀਤਾ ਗਿਆ ਹੈ, ਜੋ ਕਿ 29 ਸਿਤੰਬਰ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka


Tags: K S MakhanKirdar E SardarNav Bajwa Neha Pawar Raza Murad Dolly Bindra Harpreet Singh Khehra Gurpreet Kaur ChadhaPollywood CelebrityPunjabi Movie