FacebookTwitterg+Mail

ਜਲੰਧਰ ਪੁੱਜੀ 'ਕਿਰਦਾਰ-ਏ-ਸਰਦਾਰ' ਦੀ ਸਟਾਰ ਕਾਸਟ, ਸਾਂਝੀਆਂ ਕੀਤੀਆਂ ਗੱਲਾਂ

kirdar e sardar
25 September, 2017 05:57:42 PM

ਜਲੰਧਰ— ਸਿਨੇਮਾਘਰਾਂ 'ਚ ਧੁੰਮਾਂ ਪਾਉਣ ਲਈ ਤਿਆਰ ਹੈ ਬੇਮਿਸਾਲ ਗਾਇਕ ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ'। ਅੱਜ ਫਿਲਮ ਦੀ ਪੂਰੀ ਸਟਾਰ ਕਾਸਟ 'ਜਗ ਬਾਣੀ' ਦੇ ਵਿਹੜੇ ਪੁੱਜੀ ਹੈ। ਇਸ ਦੌਰਾਨ ਇਨ੍ਹਾਂ ਨੇ ਆਪਣੀ ਫਿਲਮ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਜਾਣਕਾਰੀ ਮੁਤਾਬਕ ਇਸ ਫਿਲਮ ਦੀ ਪ੍ਰੋਮੋਸ਼ਨ ਅੱਜ ਕੱਲ ਜ਼ੋਰਾਂ-ਸ਼ੋਰਾਂ 'ਤੇ ਹੈ ਅਤੇ ਇਹ 29 ਸਤੰਬਰ ਨੂੰ ਸਿਨੇਮਾ ਘਰਾਂ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਬਲਬੀਰ ਕੌਰ ਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤੇ ਕਹਾਣੀ ਜਤਿੰਦਰ ਸਿੰਘ ਜੀਤੂ ਵਲੋਂ ਲਿਖੀ ਗਈ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਸੰਵਾਦ ਕੁਦਰਤ ਪਾਲ ਵਲੋਂ ਸ਼ਿੰਗਾਰੇ ਗਏ ਹਨ।
ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਬਰਿੰਦਰ ਢਪਈ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਤਹਿਲਪ੍ਰੀਤ ਸਿੰਘ, ਰਾਜ ਹੁੰਦਲ, ਹਰਪ੍ਰੀਤ ਸਿੰਘ ਖੇੜਾ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇਹ ਫਿਲਮ ਐਕਸ਼ਨ, ਇਮੋਸ਼ਨ ਤੇ ਡਰਾਮੇ ਨਾਲ ਭਰਪੂਰ ਹੈ, ਜੋ ਕਈਆਂ ਦੇ ਦਿਲਾਂ ਛੂਹੇਗੀ ਅਤੇ ਧਾਰਮਿਕ ਪਹਿਲੂਆਂ ਨਾਲ ਵੀ ਮੁਖਾਤਿਬ ਕਰਾਵੇਗੀ।


Tags: K S MakhanKirdar E SardarNav Bajwa Neha Pawar Raza Murad Dolly Bindra Harpreet Singh Khehra Gurpreet Kaur ChadhaPollywood CelebrityPunjabi Movie