FacebookTwitterg+Mail

'ਕਿਰਦਾਰ-ਏ-ਸਰਦਾਰ' ਦਾ ਗੀਤ 'ਵਿਆਹ' ਰਿਲੀਜ਼, ਨਵ ਬਾਜਵਾ ਤੇ ਨੇਹਾ ਪਵਾਰ ਦੀ ਦੇਖਣ ਨੂੰ ਮਿਲੀ ਖਾਸ ਕੈਮਿਸਟਰੀ

kirdar e sardar
28 September, 2017 01:45:08 PM

ਜਲੰਧਰ(ਬਿਊਰੋ)— 29 ਸਤੰਬਰ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ'। ਹਾਲ ਹੀ 'ਚ ਫਿਲਮ ਦਾ ਇਕ ਹੋਰ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਵਿਆਹ' ਹੈ। ਇਸ ਗੀਤ ਨੂੰ ਲਹਿੰਬਰ ਹੁਸੈਨਪੁਰੀ ਤੇ ਗੁਰਲੇਜ਼ ਅਖਤਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੇ ਬੋਲ ਬਲ ਬੁਟੇਲ ਵਾਲਾ ਨੇ ਲਿਖੇ ਹਨ ਤੇ ਮਿਊਜ਼ਿਕ ਦਲਜੀਤ ਸਿੰਘ ਨੇ ਦਿੱਤਾ ਹੈ। 'ਕਿਰਦਾਰ-ਏ-ਸਰਦਾਰ' ਦੇ 'ਵਿਆਹ' ਗੀਤ ਦੇ ਕੋ-ਗਾਇਕ ਰਘੁ ਤੇ ਰਣਜੀਤ ਕੌਰ ਹੈ। 'ਵਿਆਹ' ਗੀਤ ਨੂੰ ਯੈਲੋ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਪੂਰੇ ਵਿਆਹ ਦੇ ਮਹੌਲ ਨੂੰ ਦਿਖਾਇਆ ਗਿਆ ਹੈ। ਗੀਤ 'ਚ ਨਵ ਬਾਜਵਾ ਤੇ ਨੇਹਾ ਪਵਾਰ, ਡੋਲੀ ਬਿੰਦਰਾ ਡਾਂਸ ਕਰਦੇ ਨਜ਼ਰ ਆਉਂਦੇ ਹਨ।

Punjabi Bollywood Tadka
ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਬਰਿੰਦਰ ਢਪਈ ਵੀਰੂ, ਹਰਪ੍ਰੀਤ ਸਿੰਘ ਖਹਿਰਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਭੁਪਿੰਦਰ ਸਿੰਘ, ਟਹਿਲਪ੍ਰੀਤ ਸਿੰਘ, ਰਾਜ ਹੁੰਦਲ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਬਲਬੀਰ ਕੌਰ ਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਵਲੋਂ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਸੰਵਾਦ ਕੁਦਰਤ ਪਾਲ ਵਲੋਂ ਸ਼ਿੰਗਾਰੇ ਗਏ ਹਨ।  


Tags: Kirdar E SardarViahLehmber Hussainpuri Gurlez AkhtarNav Bajwa Neha PawarK S Makhan Raza Murad Dolly Bindra Harpreet Singh Khehra Gurpreet Kaur Chadha Rana Jung Bahadar