FacebookTwitterg+Mail

Review: 'ਕਿਰਦਾਰ-ਏ-ਸਰਦਾਰ' ਨੂੰ ਦਰਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ

kirdar e sardar
30 September, 2017 05:37:48 PM

ਜਲੰਧਰ (ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਨੇ ਸਿੱਖ ਕੌਮ ਦੀ ਸ਼ਹਾਦਤ, ਹੌਸਲੇ ਤੇ ਦ੍ਰਿੜ੍ਹਤਾ ਨੂੰ ਪਰਦੇ 'ਤੇ ਪੇਸ਼ ਕੀਤਾ ਹੈ। ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਕਹਾਣੀ ਹੈ, ਜੋ ਸੰਸਾਰ ਭਰ 'ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਇਸ ਦੀ ਕਹਾਣੀ ਇਕ ਅਜਿਹੇ ਕਿਰਦਾਰ 'ਤੇ ਆਧਾਰਿਤ ਹੈ, ਜਿਸ ਨੇ ਆਪਣੇ ਕਰੀਅਰ ਨੂੰ ਸਿਰਫ ਆਪਣੀ 'ਪਗੜੀ' ਕਰਕੇ ਛੱਡ ਦਿੱਤਾ।
ਜਾਣਕਾਰੀ ਮੁਤਾਬਕ ਫਿਲਮ ਨੂੰ ਲੈ ਕੇ ਜਲੰਧਰ ਤੋਂ ਇਲਾਵਾ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਵਰਦੇ ਵੱਡੇ ਸ਼ਹਿਰਾਂ 'ਚ ਲੋਕਾਂ ਦਾ ਭਰਵਾ ਹੁੰਗਾਰਾ ਦੇਖਣ ਨੂੰ ਮਿਲਿਆ ਹੈ। 'ਕਿਰਦਾਰ-ਏ-ਸਰਦਾਰ' ਨੇ ਰਿਲੀਜ਼ ਹੁੰਦਿਆਂ ਹੀ ਸਿਨੇਮਾਘਰਾਂ 'ਚ ਕਮਾਈ ਦੇ ਮਾਮਲੇ 'ਚ ਮੱਲਾਂ ਮਾਰੀਆਂ ਹਨ। ਅੰਮ੍ਰਿਤਸਰ 'ਚ ਫਿਲਮ ਦੇ ਸ਼ੋਅ ਹਾਊਸਫੁੱਲ ਰਹੇ ਅਤੇ ਬਾਕੇ ਥਾਵਾਂ 'ਤੇ ਵੀ ਸਿਨੇਮਾਘਰਾਂ 'ਚ ਖੂਬ ਰੌਣਕਾਂ ਦੇਖਣ ਨੂੰ ਮਿਲੀਆ। ਸਿਨੇਮਾਘਰਾਂ ਦੀਆਂ ਰੌਣਕਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਹੈ। ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ 'ਕਿਰਦਾਰ-ਏ-ਸਰਦਾਰ'।
ਜ਼ਿਕਰਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਭੁਪਿੰਦਰ ਸਿੰਘ, ਟਹਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਖਹਿਰਾ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਤੇ ਡੌਲੀ ਬਿੰਦਰਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਇਕ ਆਮ ਬਾਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ। 'ਫ਼ਤਿਹ' ਨਾਂ ਦੇ ਇਸ ਨੌਜਵਾਨ ਦਾ ਕਿਰਦਾਰ ਨਵ ਬਾਜਵਾ ਨੇ ਅਦਾ ਕੀਤਾ ਹੈ।


Tags: K S MakhanKirdar E SardarNav Bajwa Neha Pawar Raza Murad Dolly Bindra Harpreet Singh Khehra Gurpreet Kaur ChadhaPollywood CelebrityPunjabi Movie