FacebookTwitterg+Mail

ਜਲੰਧਰ 'ਚ ਇੰਝ ਹੋਈ ਫਿਲਮ 'ਕਿਰਦਾਰ-ਏ-ਸਰਦਾਰ' ਦੀ ਪ੍ਰਮੋਸ਼ਨ (ਵੀਡੀਓ)

kirdar e sardar jalandhar promotion
28 September, 2017 03:40:18 PM

ਜਲੰਧਰ (ਬਿਊਰੋ)— ਕੱਲ ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਹੀ ਹੈ। ਹਾਲ ਹੀ 'ਚ ਫਿਲਮ ਦੀ ਟੀਮ ਜਲੰਧਰ 'ਚ ਫਿਲਮ ਦਾ ਪ੍ਰਚਾਰ ਕਰਨ ਪਹੁੰਚੀ। ਇਸ ਦੌਰਾਨ ਜਲੰਧਰ ਦੀਆਂ ਖਾਸ ਥਾਵਾਂ 'ਤੇ ਫਿਲਮ ਦੀ ਟੀਮ ਲੋਕਾਂ ਦੇ ਰੂ-ਬ-ਰੂ ਹੋਈ। ਇਸ ਦੀ ਇਕ ਪ੍ਰਮੋਸ਼ਨਲ ਵੀਡੀਓ ਵੀ ਜਾਰੀ ਹੋਈ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਬਰਿੰਦਰ ਢਪਈ ਵੀਰੂ, ਹਰਪ੍ਰੀਤ ਸਿੰਘ ਖਹਿਰਾ, ਰਾਣਾ ਜੰਗ ਬਹਾਦਰ ਤੇ ਟਹਿਲਪ੍ਰੀਤ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ, ਜਦਕਿ ਇਸ ਦੇ ਡਾਇਲਾਗ ਤੇ ਸਕ੍ਰੀਨਪਲੇਅ ਕੁਦਰਤ ਪਾਲ ਨੇ ਲਿਖਿਆ ਹੈ। ਫਿਲਮ ਨੂੰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਲਈ ਖਾਸ ਧੰਨਵਾਦ ਗੋਪੀ ਪਨੂੰ ਤੇ ਬਲਵੀਰ ਕੌਰ ਨੂੰ ਜਾਂਦਾ ਹੈ। 'ਕਿਰਦਾਰ-ਏ-ਸਰਦਾਰ' ਦੇਸ਼ਾਂ-ਵਿਦੇਸ਼ਾਂ 'ਚ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Kirdar-E-Sardar Promotion Nav Bajwa KS Makhan Neha Pawar Barinder Dhapai Raza Murad Dolly Bindra