FacebookTwitterg+Mail

ਹੁਣ ਨਹੀਂ ਬਣੇਗੀ ਕਿਸ਼ੋਰ ਕੁਮਾਰ 'ਤੇ ਬਾਇਓਪਿਕ

kishore kumar biopic has been shelved
25 November, 2015 03:19:36 PM
ਮੁੰਬਈ- ਮਸ਼ਹੂਰ ਪਿੱਠਵਰਤੀ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ ਹੁਣ ਨਹੀਂ ਬਣਾਈ ਜਾਵੇਗੀ। ਮਸ਼ਹੂਰ ਫਿਲਮਕਾਰ ਅਨੁਰਾਗ ਬਸੂ, ਕਿਸ਼ੋਰ ਕੁਮਾਰ ਦੀ ਜ਼ਿੰਦਗੀ 'ਤੇ ਇਕ ਫਿਲਮ ਬਣਾਉਣਾ ਚਾਹੁੰਦੇ ਸਨ। ਰਣਬੀਰ ਕਪੂਰ ਨੂੰ ਲੈ ਕੇ ਬਣਨ ਵਾਲੀ ਕਿਸ਼ੋਰ ਕੁਮਾਰ ਦੀ ਬਾਇਓਪਿਕ ਫਿਲਮ ਹੁਣ ਨਹੀਂ ਬਣੇਗੀ।
ਰਣਬੀਰ ਕਪੂਰ ਨੇ ਕਿਹਾ ਕਿ ਉਹ ਅਤੇ ਅਨੁਰਾਗ ਹਮੇਸ਼ਾ ਤੋਂ ਇਹ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਇਸ ਫਿਲਮ ਦਾ ਕੰਮ ਅੱਗੇ ਨਹੀਂ ਵੱਧ ਸਕਿਆ। ਇਸ ਫਿਲਮ ਨੂੰ ਬਣਾਉਣ ਵਿਚ ਕਈ ਮੁਸ਼ਕਿਲਾਂ ਆ ਰਹੀਆਂ ਸਨ। ਇਸੇ ਕਰਕੇ ਫਿਲਮ ਨੂੰ ਬੰਦ ਕਰ ਦਿੱਤਾ ਗਿਆ।

Tags: ਕਿਸ਼ੋਰ ਕੁਮਾਰ ਬਾਇਓਪਿਕ Kishore Kumar Biopic