FacebookTwitterg+Mail

Death Anniversary: ਸਭ ਤੋਂ ਮਹਿੰਗੇ ਗਾਇਕਾਂ 'ਚੋਂ ਇਕ ਸਨ ਕਿਸ਼ੋਰ, ਮੌਤ ਤੋਂ ਪਹਿਲਾਂ ਹੀ ਹੋ ਗਿਆ ਸੀ ਅਹਿਸਾਸ

kishore kumar death anniversary
13 October, 2019 12:21:30 PM

ਮੁੰਬਈ (ਬਿਊਰੋ)— ਕਿਸ਼ੋਰ ਕੁਮਾਰ ਨਾ ਸਿਰਫ ਇਕ ਬਿਹਤਰੀਨ ਗਾਇਕ, ਬਲਕਿ ਸੰਗੀਤਕਾਰ, ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸਨ। ਉਨ੍ਹਾਂ ਦਾ ਜਨਮ 4 ਅਗਸਤ, 1929 ਨੂੰ ਮੱਧ ਪ੍ਰਦੇਸ਼ ਦੇ ਖੰਡਵਾ 'ਚ ਹੋਇਆ ਸੀ। ਕਿਸ਼ੋਰ ਕੁਮਾਰ ਦਾ ਅਸਲੀ ਨਾਂ ਆਭਾਸ ਕੁਮਾਰ ਗਾਂਗੁਲੀ ਸੀ। ਕਿਸ਼ੋਰ ਕੁਮਾਰ ਦਾ ਦਿਹਾਂਤ ਅੱਜ ਹੀ ਦੇ ਦਿਨ 13 ਅਕਤੂਬਰ, 1987 ਨੂੰ ਹੋਇਆ ਸੀ। ਅਮੀਰ ਪਰਿਵਾਰ 'ਚ ਜਨਮੇ ਕਿਸ਼ੋਰ ਕੁਮਾਰ ਦਾ ਬਚਪਨ ਤੋਂ ਹੀ ਸੁਪਨਾ ਸੀ। ਕਿਸ਼ੋਰ ਆਪਣੇ ਵੱਡੇ ਭਰਾ ਅਸ਼ੋਕ ਕੁਮਾਰ ਤੋਂ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਪਸੰਦੀਦਾ ਗਾਇਕ ਕੇ. ਐੱਲ. ਸਹਿਗਲ ਸਨ।
Punjabi Bollywood Tadka
ਕਿਸ਼ੋਰ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਰਾਹ 'ਤੇ ਚਲਣਾ ਚਾਹੁੰਦੇ ਸਨ। 70 ਅਤੇ 80 ਦੇ ਦਹਾਕੇ 'ਚ ਕਿਸ਼ੋਰ ਕੁਮਾਰ ਸਭ ਤੋਂ ਮਹਿੰਗੇ ਗਾਇਕ ਸਨ। ਉਨ੍ਹਾਂ ਉਸ ਸਮੇਂ ਦੇ ਸਭ ਤੋਂ ਵੱਡੇ ਕਲਾਕਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ। ਖਾਸ ਕਰਕੇ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਲਈ ਉਨ੍ਹਾਂ ਦੀ ਆਵਾਜ਼ ਬੇਹੱਦ ਪਸੰਦ ਕੀਤੀ ਜਾਂਦੀ ਸੀ। ਰਾਜੇਸ਼ ਖੰਨਾ ਨੂੰ ਸੁਪਰਸਟਾਰ ਬਣਾਉਣ 'ਚ ਕਿਸ਼ੋਰ ਕੁਮਾਰ ਦਾ ਵੱਡਾ ਯੋਗਦਾਨ ਸੀ।
Punjabi Bollywood Tadka
ਕਹਿੰਦੇ ਸਨ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਲਦ ਹੀ ਉਹ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਹਨ। ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਿਨ ਉਨ੍ਹਾਂ ਸੁਮਿਤ ਭਰਾ ਨੂੰ ਸਵੀਮਿੰਗ ਜਾਣ ਤੋਂ ਰੋਕ ਲਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਸਨ ਕਿ ਕੈਨੇਡਾ 'ਚ ਮੇਰੀ ਫਲਾਈਟ ਸਹੀਂ ਸਮੇਂ 'ਤੇ ਲੈਂਡ ਕਰੇਗੀ ਜਾਂ ਨਹੀਂ।
Punjabi Bollywood Tadka
ਉਨ੍ਹਾਂ ਨੂੰ ਹਾਰਟ ਅਟੈਕ ਸੰਬੰਧੀ ਕੁਝ ਲੱਛਣ ਤਾਂ ਪਹਿਲਾਂ ਹੀ ਦਿਸ ਰਹੇ ਸਨ ਪਰ ਇਕ ਦਿਨ ਉਨ੍ਹਾਂ ਮਜ਼ਾਕ ਕੀਤਾ ਕਿ ਜੇਕਰ ਅਸੀਂ ਡਾਕਟਰ ਨੂੰ ਬੁਲਾਇਆ ਤਾਂ ਉਨ੍ਹਾਂ ਨੂੰ ਸਚ 'ਚ ਹਾਰਟ ਅਟੈਕ ਆ ਜਾਵੇਗਾ ਅਤੇ ਅਗਲੇ ਪਲ ਉਨ੍ਹਾਂ ਨੂੰ ਅਸਲ 'ਚ ਅਟੈਕ ਆ ਗਿਆ। ਦਿਹਾਂਤ ਤੋਂ ਬਾਅਦ ਕਿਸ਼ੋਰ ਕੁਮਾਰ ਦਾ ਅੰਤਿਮ ਸੰਸਕਾਰ ਖੰਡਵਾ 'ਚ ਹੋਇਆ ਸੀ।


Tags: Death anniversaryKishore KumarKL SaigalRajesh KhannaFlightIndian Playback Singer

About The Author

manju bala

manju bala is content editor at Punjab Kesari