ਮੁੰਬਈ(ਬਿਊਰੋ)— ਫਿਲਮ 'ਜਬ ਵੀ ਮੈੱਟ' 'ਚ ਸਟੇਸ਼ਨ ਮਾਸਟਰ ਦਾ ਕਿਰਦਾਰ ਨਿਭਾ ਕੇ ਚਰਚਾ 'ਚ ਆਏ ਕਿਸ਼ੌਰ ਪ੍ਰਧਾਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ ਅਤੇ ਉਨ੍ਹਾਂ ਨੇ ਕਈ ਹਿੰਦੀ ਅਤੇ ਮਰਾਠੀ ਫਿਲਮਾਂ 'ਚ ਕੰਮ ਕੀਤਾ ਸੀ। ਸਿਨੇਮਾ ਜਗਤ 'ਚ ਉਨ੍ਹਾਂ ਨੂੰ ਉਨ੍ਹਾਂ ਨੂੰ ਕਮੇਡੀ ਟਾਈਮਿੰਗ ਲਈ ਯਾਦ ਕੀਤਾ ਜਾਵੇਗਾ। ਫਿਲਮ 'ਜਬ ਵੀ ਮੈੱਟ'”ਨਾਲ ਉਨ੍ਹਾਂ ਦਾ ਡਾਇਲੋਗ ''ਅਕੇਲੀ ਲੜਕੀ ਕਿਸੀ ਖੁੱਲੀ ਤਿਜੋਰੀ ਕੀ ਤਰ੍ਹਾਂ ਹੋਤੀ ਹੈ'' ਇਹ ਡਾਇਲੋਗ ਦਰਸ਼ਕਾਂ ਵਿਚਕਾਰ ਕਾਫੀ ਮਸ਼ਹੂਰ ਹੋਇਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨੂੰ ਫਿਲਮ 'ਸ਼ੁਭ ਲਗਨ ਸਾਵਧਾਨ' ਦੇ ਉਨ੍ਹਾਂ ਦੇ ਕੋ-ਸਟਾਰ ਸੁਬੋਧ ਭਾਵੇ ਨੇ ਕਨਫਰਮ ਕੀਤਾ ਹੈ। ਇਕ ਰਿਪੋਰਟ ਮੁਤਾਬਕ ਭਾਵੇ ਨੇ ਕਿਹਾ, 'ਅਸੀਂ ਸ਼ੁੱਭ ਲਗਨ ਸਾਵਧਾਨ' 'ਚ ਇੱਕਠੇ ਕੰਮ ਕੀਤਾ ਸੀ ਪਰ ਫਿਲਮ ਦੀ ਰਿਲੀਜ਼ ਤੋਂ ਬਾਅਦ ਮੈਂ ਕਾਕਾ ਨਾਲ ਟਚ 'ਚ ਨਹੀਂ ਰਹਿ ਸਕਿਆ। ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਮੈਂ ਸ਼ੂਟਿੰਗ ਦੇ ਸਿਲਸਿਲੇ 'ਚ ਬਾਹਰ ਸੀ। ਉਹ ਲਗਾਤਾਰ ਬੀਮਾਰ ਸਨ, ਮੈਨੂੰ ਉਨ੍ਹਾਂ ਦੇ ਦੇਹਾਂਤ ਦਾ ਅਸਲੀ ਕਾਰਨ ਨਹੀਂ ਪਤਾ ਹੈ। ਉਨ੍ਹਾਂ ਦਾ ਪਰਿਵਾਰ ਅਜੇ ਵੀ ਦੁਖ 'ਚ ਹੈ ਅਤੇ ਉਨ੍ਹਾਂ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰ ਰਿਹਾ ਹੈ।'' ਮਸ਼ਹੂਰ ਮਰਾਠੀ ਲੇਖਕ ਅਤੇ ਵੀ ਚੰਦਰਸ਼ੇਖਰ ਗੋਖਲੇ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਪੋਸਟ ਕੀਤੀ ਜਿਸ 'ਚ ਉਨ੍ਹਾਂ ਨੇ ਕਾਕਾ ਦੇ ਦੇਹਾਂਤ ਦੀ ਖ਼ਬਰ ਦਿੱਤੀ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਦੀ ਪ੍ਰਾਥਨਾ ਕੀਤੀ ਹੈ। 'ਸ਼ੁੱਭ ਲਗਨ ਸਾਵਧਾਨ' ਕਿਸ਼ੋਰ ਦੀ ਰਿਲੀਜ਼ ਹੋਣ ਵਾਲੀ ਆਖਿਰੀ ਫਿਲਮ ਹੋਵੇਗੀ। ਕਿਸ਼ੌਰ ਨੇ 100 ਮਰਾਠੀ ਅਤੇ 18 ਅੰਗ੍ਰੇਜੀ ਫਿਲਮਾਂ 'ਚ ਕੰਮ ਕੀਤਾ। 'ਜਬ ਵੀ ਮੈੱਟ' ਤੋਂ ਇਲਾਵਾ ਉਹ ਫਿਲਮ 'ਲਗੇ ਰਹੋ ਮੁੰਨਾ ਭਾਈ'”'ਚ ਵੀ ਨਜ਼ਰ ਆਏ ਸਨ।