FacebookTwitterg+Mail

ਟੀ.ਵੀ. ਅਦਾਕਾਰਾ ਨੇ ਨਵੇਂ ਅੰਦਾਜ਼ 'ਚ ਕੀਤਾ ਡਾਂਸ, ਸ਼ੇਅਰ ਕੀਤੀ ਵੀਡੀਓ

kishwar merchant
11 April, 2018 10:51:30 AM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਆਪਣੀ ਪ੍ਰਮੋਸ਼ਨ ਲਈ ਅੱਜਕੱਲ੍ਹ ਖੁਦ ਦੇ ਸੋਸ਼ਲ ਮੀਡੀਆ ਪੇਜ਼ਾਂ ਦਾ ਇਸਤੇਮਾਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇੰਸਟਾਗਰਾਮ 'ਤੇ ਕਾਫ਼ੀ ਐਕਟਿਵ ਰਹਿਣ ਵਾਲੀ ਟੀ. ਵੀ. ਅਦਾਕਾਰਾ ਕਿਸ਼ਵਰ ਮਰਚੈਂਟ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਹ ਵੱਖਰੇ ਅੰਦਾਜ਼ ਵਿਚ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਜਿਹਾ ਡਾਂਸ ਪਹਿਲਾਂ ਵੀ ਅਦਾਕਾਰਾ ਮੰਦਿਰਾ ਬੇਦੀ ਦੁਆਰਾ ਆਪਣੇ ਬੇਟੇ ਨਾਲ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ। ਕਿਸ਼ਵਰ ਮਰਚੈਂਟ ਨੇ ਇਹ ਡਾਂਸ ਇਕ ਇਸ਼ਤਿਹਾਰ ਨੂੰ ਪ੍ਰਮੋਟ ਕਰਦੇ ਹੋਏ ਕੀਤਾ ਹੈ, ਜੋ ਕਿ ਇਕ ਚੈਲੇਂਜ ਵਰਗਾ ਹੈ। 'ਜੌਲੀਬਮਸ' ਸ਼ੇਕ ਡਾਂਸ ਨਾਮ ਦੇ ਇਸ ਕੈਂਪੇਨ 'ਚ ਕਈ ਅਦਾਕਾਰਾ ਸ਼ਾਮਿਲ ਹੁੰਦੇ ਹੋਏ ਦਿਖਾਈ ਦੇ ਰਹੀਆਂ ਹਨ।

 

A post shared by Kishwer M Rai (@kishwersmerchantt) on


ਕਿਸ਼ਵਰ ਜੌਲੀ ਬੰਪਸ ਗਾਨੇ 'ਤੇ ਡਾਂਸ ਕਰ ਰਹੀ ਹੈ ਅਤੇ ਉਹ ਆਪਣੇ ਫੈਨਸ ਨੂੰ ਵੀ ਅਜਿਹਾ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਦੱਸ ਦਈਏ ਕਿ 'ਬਿੱਗ ਬੋਸ ਸੀਜ਼ਨ 9' ਵਿਚ ਵੀ ਇਹ ਜੋੜੀ ਕਾਫ਼ੀ ਪ੍ਰਸਿੱਧ ਹੋਈ ਸੀ।

Punjabi Bollywood Tadka
ਕਿਸ਼‍ਵਰ ਅਤੇ ਸੂਯਸ਼ ਦੀ ਉਮਰ ਵਿਚ ਕਾਫ਼ੀ ਅੰਤਰ ਹੈ ਅਤੇ ਸ਼ੁਰੂਆਤ ਵਿਚ ਇਸ ਜੋੜੀ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਅੰਦਾਜ਼ੇ ਲਗਾਏ ਜਾ ਰਹੇ ਸਨ। ਵਿਆਹ ਦੇ ਕੁਝ ਦਿਨਾਂ ਪਹਿਲਾਂ ਵੀ ਕਿਸੇ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਸ਼‍ਵਰ ਦੀ ਉਮਰ ਨੂੰ ਲੈ ਕੇ ਇਕ ਕਮੈਂਟ ਕੀਤਾ ਸੀ, ਜਿਸ 'ਤੇ ਸੂਯਸ਼ ਨੇ ਸਖਤ ਵਿਰੋਧ ਜਤਾਉਂਦੇ ਹੋਏ ਕਿਸ਼‍ਵਰ ਦਾ ਪੂਰਾ ਸਾਥ ਦਿੱਤਾ ਸੀ।''

Punjabi Bollywood Tadka

Punjabi Bollywood Tadka

 


Tags: Kishwar MerchantBigg Boss 9PartnersGangaaInstagram

Edited By

Manju

Manju is News Editor at Jagbani.