ਮੁੰਬਈ (ਬਿਊਰੋ)— ਰਾਜਸਥਾਨ ਦੇ ਪੁਸ਼ਕਰ 'ਚ ਇਨ੍ਹੀਂ ਦਿਨੀਂ ਟੀ. ਵੀ. ਦੇ ਕਈ ਮਸ਼ਹੂਰ ਸਟਾਰਜ਼ ਪਹੁੰਚੇ ਹੋਏ ਹਨ। ਪੁਸ਼ਕਰ 'ਚ ਅਕਸਰ ਬਾਲੀਵੁੱਡ ਅਤੇ ਟੀ. ਵੀ. ਸਟਾਰਜ਼ ਵੀਕੈਂਡ 'ਚ ਇੰਜ਼ੁਆਏ ਕਰਨ ਆਉਂਦੇ ਹਨ।
ਹਾਲ ਹੀ 'ਚ ਪੁਸ਼ਕਰ ਤੋਂ ਟੀ ਵੀ ਦੇ ਸਟਾਰਜ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਪੁਸ਼ਕਰ ਪਹੁੰਚਣ ਵਾਲੇ ਟੀ. ਵੀ. ਦੇ ਇਨ੍ਹਾਂ ਸਟਾਰਜ਼ 'ਚ ਪੂਜਾ ਗੌਰ, ਮੁਣਾਲ ਠਾਕੁਰ, ਅਭਿਗੇਲ ਪਾਂਡੇ, ਪ੍ਰਿਯੰਕਾ ਤਾਲੁਕਦਾਰ, ਰਿੱਦੀ ਡੋਗਰਾ ਸ਼ਾਮਿਲ ਹਨ।
ਇਨ੍ਹਾਂ ਸਭ ਕਲਾਕਾਰਾਂ ਨੇ ਵੀਕੈਂਡ ਦੌਰਾਨ ਫਿੱਟਨੈੱਸ ਲਈ ਵਰਕਆਊਟ ਕਰਦੇ ਦਿਖੇ ਅਤੇ ਪੁਸ਼ਕਰ ਦੇ ਮਸ਼ਹੂਰ ਸਾਊਂਡ ਸਾਈਟਜ਼ ਨੂੰ ਇੰਜ਼ੁਆਏ ਕਰਦੇ ਨਜ਼ਰ ਆਏ।
ਇਸ ਦੌਰਾਨ ਟੀ. ਵੀ. ਅਦਾਕਾਰਾ ਅਭਿਗੇਲ ਪਾਂਡੇ ਸਵੀਮਿੰਗ ਪੂਲ 'ਚ ਮਸਤੀ ਕਰਦੀ ਦਿਖੀ। ਉੱਥੇ ਹੀ ਸਵਿਮ ਸੂਟ ਪਹਿਣੇ ਕੀਸ਼ਵਰ ਮਰਚੈਂਟ ਨੂੰ ਇਸ ਤਸਵੀਰ 'ਚ ਤੁਸੀਂ ਸਾਫ ਦੇਖ ਸਕਦੇ ਹੋ। ਕਿਸ਼ਵਰ ਨੇ ਇਹ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਅਨਨਿਆ ਅਰੋੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।