FacebookTwitterg+Mail

ਮਾਲਦੀਵ 'ਚ ਵੈਕੇਸ਼ਨ ਇੰਜੁਆਏ ਕਰਨ ਪਹੁੰਚੀ ਕਿਸ਼ਵਰ, ਸ਼ੇਅਰ ਕੀਤੀਆਂ ਤਸਵੀਰਾਂ

kishwar merchant
04 July, 2018 01:16:34 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਿਸ਼ਵਰ ਮਰਚੇਂਟ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ। ਹਾਲ ਹੀ ਉਸਨੇ ਇਕ ਵਾਰ ਫਿਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਿਸ਼ਵਰ ਸਵਿਮ ਸੂਟ 'ਚ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ। ਕਿਸ਼ਵਰ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਿਸ਼ਵਰ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.1 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka
ਕਰੀਬ 5 ਸਾਲ ਦੇ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪਿਛਲੇ 16 ਦਸੰਬਰ ਨੂੰ ਕਿਸ਼ਵਰ ਨੇ ਆਪਣੇ ਪ੍ਰੇਮੀ ਅਤੇ ਟੀ. ਵੀ. ਅਭਿਨੇਤਾ ਸੁਯਾਸ਼ ਰਾਏ ਨਾਲ ਵਿਆਹ ਕਰਵਾ ਲਿਆ ਸੀ। ਖਾਸ ਗੱਲ ਇਹ ਹੈ ਕਿ ਦੋਹਾਂ ਦੀ ਉਮਰ ਵਿਚਕਾਰ 7 ਸਾਲ ਦਾ ਅੰਤਰ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕਿਸ਼ਵਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ 'ਸ਼ਕਤੀਮਾਨ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਕਿਸ਼ਵਰ 'ਕਸੌਟੀ ਜ਼ਿੰਦਗੀ ਕੀ', ਪਿਆ ਕਾ ਘਰ' ਅਤੇ 'ਬਿੱਗ ਬੌਸ 9' 'ਚ ਨਜ਼ਰ ਆਈ ਸੀ।

Punjabi Bollywood TadkaPunjabi Bollywood TadkaPunjabi Bollywood Tadka


Tags: Kishwar Merchant Maldives Swimsuit Vacation Kasautii Zindagii Kay Tv Actress

Edited By

Kapil Kumar

Kapil Kumar is News Editor at Jagbani.