FacebookTwitterg+Mail

ਕਿਵੇਂ ਬਚਿਆ ਸੀ ਮੌਤ ਦੇ ਮੂੰਹ 'ਚੋਂ 'ਗੇਮ ਆਫ ਥ੍ਰੌਨਸ' ਦਾ ਅਦਾਕਾਰ, ਜਾਣੋ

kit harington
02 October, 2018 10:04:36 AM

ਮੁੰਬਈ(ਬਿਊਰੋ)— ਮਸ਼ਹੂਰ ਟੀ. ਵੀ. ਸ਼ੋਅ 'ਗੇਮ ਆਫ ਥ੍ਰੌਨਸ' ਦੇ ਅਦਾਕਾਰ ਕਿਟ ਹੈਰਿੰਗਟਨ ਨੇ ਹਾਲ ਹੀ 'ਚ ਆਪਣੇ ਬਚਪਨ ਦੀ ਯਾਦ ਤਾਜ਼ਾ ਕਰਦਿਆਂ ਦੱਸਿਆ ਕਿ ਕਿਵੇਂ ਉਹ ਮੌਤ ਦੇ ਮੂੰਹ 'ਚੋਂ ਬਚੇ ਸਨ। ਟੀ. ਵੀ. ਅਦਾਕਾਰ ਕਿਟ ਹੈਰਿੰਗਟਨ ਦਾ ਕਹਿਣਾ ਹੈ ਕਿ ਜਦੋਂ ਉਹ ਚਾਰ ਸਾਲ ਦੇ ਸਨ ਤਾਂ ਸਵਿਮਿੰਗ ਦੌਰਾਨ ਡੁੱਬਣ ਤੋਂ ਵਾਲ-ਵਾਲ ਬਚੇ ਸਨ।

ਇਕ ਅਖਬਾਰ ਨੂੰ ਇੰਟਰਵਿਊ ਦੇਣ ਦੌਰਾਨ ਹੈਰਿੰਗਟਨ ਨੇ ਕਿਹਾ ਕਿ ਮੈਂ ਸਵਿਮਿੰਗ ਪੂਲ 'ਚ ਡੁੱਬਦਿਆਂ ਬਚ ਗਿਆ ਸੀ। ਉਸ ਸਮੇਂ ਮੇਰੀ ਉਮਰ ਚਾਰ ਸਾਲ ਸੀ। 31 ਸਾਲਾ ਹੈਰਿੰਗਟਨ ਨੇ ਆਪਣੇ ਵੱਡੇ ਭਰਾ ਦੇ ਰਿਸ਼ਤੇ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਰਿਸ਼ਤੇ 'ਚ ਕਾਫੀ ਉਤਰਾ-ਚੜਾਅ ਆਏ ਹਨ। ਉਹ ਕਹਿੰਦੇ ਹਨ ਕਿ ਸਾਡਾ ਦੋਵਾਂ ਦਾ ਇਕ ਦੂਜੇ ਨਾਲ ਬਹੁਤ ਲਗਾਅ ਹੈ। ਜਦੋਂ ਅਸੀਂ ਛੋਟੇ ਸੀ ਤਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ ਸੀ।


Tags: Kit Harington Game Of Thrones Swimming Pool Volatile Relationship ਕਿਟ ਹੈਰਿੰਗਟਨ

Edited By

Sunita

Sunita is News Editor at Jagbani.