FacebookTwitterg+Mail

ਕੰਵਰ ਗਰੇਵਾਲ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ ਇਸ ਸ਼ਖਸ ਦੀ ਆਵਾਜ਼ (ਵੀਡੀਓ)

knawar grewal voice carbon copy video viral on social media
03 October, 2019 03:55:46 PM

ਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਅਕਸਰ ਹੀ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰਿਟੀਜ਼ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਸ਼ਖਸ ਹੂ-ਬ-ਹੂ ਕੰਵਰ ਗਰੇਵਾਲ ਵਾਂਗ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਹਾਲ 'ਚ ਹੀ ਆਰ ਨੇਤ ਦਾ ਗੀਤ ਆਇਆ ਸੀ। ਇਹ ਗੀਤ ਆਰ. ਨੇਤ ਅਤੇ ਸਪਨਾ ਚੌਧਰੀ 'ਤੇ ਫਿਲਮਾਇਆ ਗਿਆ ਸੀ। ਇਸ ਗੀਤ 'ਤੇ ਇਹ ਸ਼ਖਸ ਟਿਕ ਟੌਕ ਬਣਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਕੰਵਰ ਗਰੇਵਾਲ ਦੇ ਅੰਦਾਜ਼ 'ਚ ਇਸ ਗੀਤ ਨੂੰ ਗਾਇਆ ਹੈ। ਇਸ ਸ਼ਖਸ ਦੀ ਆਵਾਜ਼ ਸੁਣ ਕੇ ਇਕ ਵਾਰ ਤਾਂ ਤੁਹਾਨੂੰ ਇਹੀ ਭੁਲੇਖਾ ਪਵੇਗਾ ਕਿ ਸ਼ਾਇਦ ਕੰਵਰ ਗਰੇਵਾਲ ਹੀ ਗਾ ਰਹੇ ਹਨ।

 
 
 
 
 
 
 
 
 
 
 
 
 
 

End

A post shared by Canada Vich Punjabi Official (@canada_vich_punjabi_official) on Oct 3, 2019 at 12:13am PDT


ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਲੋਕ ਸਟਾਰ ਬਣ ਚੁੱਕੇ ਹਨ। ਇਨ੍ਹਾਂ 'ਚੋਂ ਰਾਨੂੰ ਮੰਡਲ, ਨੀਟੂ ਸ਼ਟਰਾਂ ਵਾਲਾ, ਸੋਨੀ ਕਰਿਊ ਸਮੇਤ ਕਈ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆਂ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਹੈ।


Tags: Knawar GrewalVoice Carbon CopyVideo ViralSocial MediaPunjabi Celebrity

Edited By

Sunita

Sunita is News Editor at Jagbani.