FacebookTwitterg+Mail

12 ਸਾਲ ਬੈੱਡ 'ਤੇ ਰਿਹਾ ਇਹ ਸਖਸ਼, 60 ਦੀ ਉਮਰ 'ਚ ਸੁਪਰ ਮਾਡਲ ਬਣ ਕੇ ਜਿੱਤ ਰਿਹੈ ਲੋਕਾਂ ਦੇ ਦਿਲ

know about the famous  and actor dinesh mohan
14 May, 2020 08:42:11 AM

ਜਲੰਧਰ (ਬਿਊਰੋ) — ਦਿਨੇਸ਼ ਮੋਹਨ ਇਕ ਅਜਿਹਾ ਨਾਂ ਹੈ, ਜੋ ਕਈ ਪੰਜਾਬੀ ਗੀਤਾਂ 'ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਕਈ ਵਿਗਿਆਪਨਾਂ 'ਚ ਵੀ ਉਹ ਨਜ਼ਰ ਆ ਚੁੱਕੇ ਹਨ। ਉੁਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਬੜਾ ਲੰਬਾ ਸੰਘਰਸ਼ ਕੀਤਾ ਹੈ। ਦਿਨੇਸ਼ ਮੋਹਨ ਕਦੇ ਜਿੰਦਾ ਲਾਸ਼ ਬਣ ਕੇ ਜਿਉਂ ਰਿਹਾ ਸੀ ਪਰ ਅੱਜ ਕਈ ਗੀਤਾਂ ਅਤੇ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਸ਼ਖਸ ਅੱਜ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ।

ਦਿਨੇਸ਼ ਮੋਹਨ ਇਕ ਅਜਿਹਾ ਸ਼ਖਸ, ਜੋ ਕਦੇ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ ਅਤੇ ਬੈੱਡ ਤੋਂ ਉੱਠ ਤੱਕ ਨਹੀਂ ਸੀ ਸਕਦੇ ਪਰ ਅੱਜ ਉਹ ਰੈਂਪ 'ਤੇ ਵਾਕ ਕਰਦਾ ਹੋਇਆ ਦਿਖਾਈ ਦਿੰਦਾ ਹੈ। ਜੀ ਹਾਂ ਇਸ ਕਲਾਕਾਰ ਨੂੰ ਤੁਸੀਂ ਪੰਜਾਬੀ ਗੀਤਾਂ 'ਚ ਅਕਸਰ ਦੇਖਿਆ ਹੋਣਾ ਹੈ। ਦਿਨੇਸ਼ ਨੇ ਇੱਕ ਇੰਟਰਵਿਊ ਦੌਰਾਨ ਆਪਣੀਆਂ ਗੱਲਾਂ ਸਾਂਝੀਆਂ ਕਰਦੀਆਂ ਹੋਇਆਂ ਦੱਸਿਆ ਕਿ ਉਹ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਮਾਪੇ ਵੀ ਨੌਕਰੀ ਕਰਦੇ ਸਨ। ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਅਤੇ ਹਰਿਆਣਾ 'ਚ ਕੁਝ ਸਾਲ ਅਧਿਆਪਕ ਦੀ ਨੌਕਰੀ ਕੀਤੀ, ਜਿਸ ਤੋਂ ਬਾਅਦ ਉਹ ਦਫ਼ਤਰ 'ਚ ਕੰਮ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਸੈਟਲ ਕਰਨ ਦੀ ਸੋਚੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਲਈ ਕਿਸ ਤਰ੍ਹਾਂ ਦਾ ਹੋਵੇਗਾ। ਉਨ੍ਹਾਂ ਖਿਲਾਫ ਅਜਿਹਾ ਮਹੌਲ ਬਣ ਗਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵੀ ਛੱਡਣੀ ਪਈ ਪਰ ਇਸ ਤੋਂ ਪਹਿਲਾਂ ਉਹ ਕਈ ਮਾਨਸਿਕ ਬੀਮਾਰੀਆਂ ਨਾਲ ਜੂਝ ਰਿਹਾ ਸੀ ਅਤੇ ਸਮਾਜਿਕ ਦਾਇਰੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਇਸੇ ਕਾਰਨ ਉਨ੍ਹਾਂ ਦਾ ਭਾਰ 125 ਕਿਲੋ ਹੋ ਗਿਆ ਸੀ। ਪਰਿਵਾਰ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ। ਸਾਲ 2009 'ਚ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਹ ਚੱਲਣ ਤੋਂ ਵੀ ਅਸਮਰਥ ਹੋ ਗਿਆ ਸੀ।''

ਮਾਨਸਿਕ ਬੀਮਾਰੀ ਕਾਰਨ ਉਨ੍ਹਾਂ ਕਈ ਵਾਰ ਖੁਦ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਸਾਲ 2014 ਤੱਕ ਮੇਰੀ ਹਾਲਤ ਖਰਾਬ ਰਹੀ, ਇਸ ਬੀਮਾਰੀ ਚੋਂ ਉੱਭਰਨ 'ਚ ਮੇਰੀ ਦੀ ਭੈਣ ਅਤੇ ਜੀਜੇ ਨੇ ਬਹੁਤ ਮਦਦ ਕੀਤੀ। ਉਨ੍ਹਾਂ ਦੀ ਮਦਦ ਨਾਲ ਹੀ ਮੈਂ ਜ਼ਿੰਦਗੀ ਨੂੰ ਮੁੜ ਜਿਉਣਾ ਸਿੱਖਿਆ ਅਤੇ ਡਾਈਟੀਸ਼ੀਅਨ ਨਾਲ ਮੁਲਾਕਾਤ ਕੀਤੀ ਅਤੇ ਜਿਮ ਜੁਆਇਨ ਕੀਤਾ। ਅੱਠ ਮਹੀਨਿਆਂ 'ਚ ਉਨ੍ਹਾਂ ਨੇ 78 ਕਿਲੋ ਭਾਰ ਘਟਾ ਲਿਆ ਅਤੇ ਇਕ ਪੱਤਰਕਾਰ ਨੇ ਉਨ੍ਹਾਂ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਨਾਲ ਇਕ ਆਰਟੀਕਲ ਲਿਖਿਆ ਅਤੇ ਜਿਸ ਤੋਂ ਬਾਅਦ ਮੈਨੂੰ ਮਾਡਲਿੰਗ ਦਾ ਆਫਰ ਆਇਆ, ਜਿਸ ਤੋਂ ਬਾਅਦ ਮੈਂ ਆਡੀਸ਼ਨ ਦਿੱਤਾ ਅਤੇ ਆਡੀਸ਼ਨ 'ਚ ਪਾਸ ਹੋਣ ਤੋਂ ਬਾਅਦ ਮੈਨੂੰ ਮਾਡਲਿੰਗ ਦੇ ਕਈ ਆਫਰ ਮਿਲੇ। ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਮਾਡਲਾਂ 'ਚ ਹੁੰਦੀ ਹੈ।


Tags: Dinesh MohanFamous ModelActorViralPunjabi Celebrity

About The Author

sunita

sunita is content editor at Punjab Kesari