FacebookTwitterg+Mail

ਤਾਂ ਇਸ ਵਜ੍ਹਾ ਕਰਕੇ ਫਿਲਮੀ ਪਾਰਟੀਆਂ ਤੋਂ ਦੂਰ ਰਹਿੰਦੇ ਨੇ ਦਿਲਜੀਤ ਦੋਸਾਂਝ

know about why singer diljit dosanjh not joined filmy parties
02 November, 2019 02:37:54 PM

ਜਲੰਧਰ (ਬਿਊਰੋ) — ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦਾ ਵੀ ਇਕ ਮਸ਼ਹੂਰ ਚਿਹਰਾ ਬਣ ਚੁੱਕੇ ਹਨ ਪਰ ਬਾਲੀਵੁੱਡ 'ਚ ਆਉਣ ਦੇ ਬਾਵਜੂਦ ਉਹ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰੀ ਬਣਾਈ ਰੱਖਦੇ ਹਨ। ਹੁਣ ਉਹ ਜਲਦ ਹੀ ਉਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨਾਲ ਫਿਲਮ 'ਗੁੱਡ ਨਿਊਜ਼' 'ਚ ਨਜ਼ਰ ਆਉਣਗੇ।

ਮੀਡੀਆ ਰਿਪੋਰਟਸ ਮੁਤਾਬਿਕ ਉਹ ਕਦੇ ਵੀ ਫਿਲਮੀ ਪਾਰਟੀਆਂ 'ਚ ਸ਼ਾਮਿਲ ਨਹੀਂ ਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਸਟਾਰ ਦੇ ਘਰ ਪਾਰਟੀ ਹੁੰਦੀ ਹੈ ਤਾਂ ਉਹ ਉਸ ਨੂੰ ਹਮੇਸ਼ਾ ਟਾਲਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਇਕ ਵਾਰ ਉਹ ਆਲੀਆ ਭੱਟ ਅਤੇ ਵਰੁਣ ਧਵਨ ਦੀ ਇਕ ਫਿਲਮ ਦੀ ਕਾਮਯਾਬੀ 'ਚ ਦਿੱਤੀ ਗਈ ਪਾਰਟੀ 'ਚ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਨੂੰ ਉਸ ਪਾਰਟੀ 'ਚ ਅਸਹਿਜ਼ ਮਹਿਸੂਸ ਹੋਇਆ ਸੀ।

ਉਸ ਸਮੇਂ ਤੋਂ ਹੀ ਦਿਲਜੀਤ ਦੋਸਾਂਝ ਨੇ ਆਪਣੇ ਮਨ 'ਚ ਇਹੀ ਸੋਚ ਲਿਆ ਸੀ ਕਿ ਕਿਸੇ ਤਰ੍ਹਾਂ ਇਹ ਪਾਰਟੀ ਨਿੱਬੜ ਜਾਵੇ, ਇਸ ਤੋਂ ਬਾਅਦ ਕਦੇ ਵੀ ਮੈਂ ਇੰਝ ਪਾਰਟੀ 'ਚ ਨਹੀਂ ਜਾਵਾਂਗਾ। ਜਿਵੇਂ ਤਿਵੇਂ ਉਸ ਪਾਰਟੀ 'ਚ ਆਪਣੀ ਹਾਜ਼ਰੀ ਲਗਵਾ ਕੇ ਦਿਲਜੀਤ ਵਾਪਸ ਆ ਗਏ ਸਨ ਪਰ ਉਸ ਤੋਂ ਬਾਅਦ ਉਹ ਕਦੇ ਵੀ ਕਿਸੇ ਪਾਰਟੀ 'ਚ ਨਹੀਂ ਗਏ।


ਦਿਲਜੀਤ ਦੋਸਾਂਝ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ 'ਚ ਵੀ ਮੱਲ੍ਹਾਂ ਮਾਰ ਰਹੇ ਹਨ। ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।


Tags: Diljit DosanjhNot JoinedFilmy PartiesAlia BhattVarun DhawanGood NewsKareena Kapoor Khan

Edited By

Sunita

Sunita is News Editor at Jagbani.