FacebookTwitterg+Mail

ਸ਼ਹਿਨਾਜ਼ ਨੂੰ ਕਪਤਾਨ ਬਣਾਉਣ ਲਈ ਪਾਰਸ ਨੇ ਦਿੱਤੀ ਵੱਡੀ ਕੁਰਬਾਨੀ, ਦੇਖ ਫੈਨਜ਼ ਵੀ ਹੋਏ ਦੀਵਾਨੇ (ਵੀਡੀਓ)

know cost of paras expensive shoes he sacrificed for shehnaz bigg boss
27 December, 2019 04:45:48 PM

ਨਵੀਂ ਦਿੱਲੀ (ਬਿਊਰੋ) — ਪੰਜਾਬ ਦੀ ਕੈਟਰੀਨਾ ਕੈਫ ਯਾਨਿ ਕਿ ਸ਼ਹਿਨਾਜ਼ ਕੌਰ ਗਿੱਲ ਨੂੰ 3 ਮਹੀਨੇ ਬਾਅਦ 'ਬਿੱਗ ਬੌਸ 13' ਦੀ ਕੈਪਟੇਂਸੀ ਦਾ ਮੌਕਾ ਮਿਲਿਆ। ਦਾਅਵੇਦਾਰੀ 'ਚ ਵਿਸ਼ਾਲ ਆਦਿਤਿਆ ਸਿੰਘ ਨੂੰ ਹਰਾ ਕੇ ਸ਼ਹਿਨਾਜ਼ ਗਿੱਲ ਘਰ ਦੀ ਨਵੀਂ ਕਪਤਾਨ ਬਣੀ ਹੈ। ਕਪਤਾਨ ਚੁਣਨ ਲਈ ਘਰਵਾਲਿਆਂ ਨੂੰ ਆਪਣੀਆਂ ਪਸੰਦੀਦਾ ਚੀਜ਼ਾਂ ਦੀ ਕੁਰਬਾਨੀ ਦੇਣੀ ਪਈ। ਪਾਰਸ ਛਾਬੜਾ ਨੇ ਸ਼ਹਿਨਾਜ਼ ਲਈ ਆਪਣੇ ਮਹਿੰਗੇ ਬੂਟਾਂ ਦੀ ਕੁਰਬਾਨੀ ਦਿੱਤੀ ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਬੂਟਾਂ ਦੀ ਕੀਮਤ ਕਿੰਨੀ ਸੀ?

 

ਸ਼ਹਿਨਾਜ਼ ਲਈ ਪਾਰਸ ਨੇ ਦਿੱਤੀ ਮਹਿੰਗੇ ਬੂਟਾਂ ਦੀ ਕੁਰਬਾਨੀ
ਸ਼ਹਿਨਾਜ਼ ਕੌਰ ਗਿੱਲ ਨੂੰ ਕਪਤਾਨ ਬਣਾਉਣ ਲਈ ਸਿਧਾਰਥ ਸ਼ੁਕਲਾ ਨੇ ਤੌਲੀਏ, ਸ਼ੇਫਾਲੀ ਬੱਗਾ ਨੇ ਤਸਵੀਰਾਂ ਤੇ ਆਸਿਮ ਰਿਆਜ਼ ਨੇ ਫਿਟਨੈੱਸ ਬੇਲਟ ਦੀ ਕੁਰਬਾਨੀ ਦਿੱਤੀ ਸੀ ਪਰ ਇਨ੍ਹਾਂ 'ਚੋਂ ਸਭ ਤੋਂ ਵੱਡੀ ਤੇ ਮਹਿੰਗੀ ਕੁਰਬਾਨੀ ਪਾਰਸ ਛਾਬੜਾ ਨੇ ਦਿੱਤੀ ਸੀ।

 

ਪਾਰਸ ਛਾਬੜਾ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਕਪਤਾਨ ਲਈ Balenciaga ਦੇ ਪੀਲੇ ਰੰਗ ਦੇ ਬੂਟਾਂ ਦੀ ਕੁਰਬਾਨੀ ਦੇਣੀ ਪਈ। ਇਨ੍ਹਾਂ ਬੂਟਾਂ ਦੀ ਕੀਮਤ 50 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ। ਇਸ ਬ੍ਰੈਂਡ ਦੇ ਸਭ ਤੋਂ ਮਹਿੰਗੇ ਬੂਟ 1 ਲੱਖ ਤੋਂ ਜ਼ਿਆਦਾ ਦੇ ਆਉਂਦੇ ਹਨ। ਜਿਹੜੇ ਬੂਟ ਪਾਰਸ ਛਾਬੜਾ ਕੋਲ ਸਨ, ਉਨ੍ਹਾਂ ਦੀ ਕੀਮਤ 1.2 ਤੋਂ 1.5 ਲੱਖ ਰੁਪਏ ਦੱਸੀ ਜਾ ਰਹੀ ਹੈ।


ਪਾਰਸ ਛਾਬੜਾ ਦੀ ਇਸ ਮਹਿੰਗੀ ਕੁਰਬਾਨੀ ਬਾਰੇ ਗੌਹਰ ਖਾਨ ਨੇ ਟਵੀਟ ਕੀਤਾ ਹੈ। ਪਾਰਸ ਦੀ ਤਾਰੀਫ ਕਰਦੇ ਹੋਏ ਗੌਹਰ ਖਾਨ ਨੇ ਟੁੱਟੇ ਦਿਲ ਦਾ ਇਮੋਜ਼ੀ ਬਣਾ ਕੇ ਲਿਖਿਆ, 'Balenciaga ਪਾਰਸ ਦਾ ਦਿਲ ਕਾਫੀ ਵੱਡਾ ਹੈ। ਗੁੱਡ ਜੌਬ। ਪਾਰਸ ਦੀ ਇਸ ਕੁਰਬਾਨੀ ਦੀ ਸੋਸ਼ਲ ਮੀਡੀਆ 'ਤੇ ਫੈਨਜ਼ ਖੂਬ ਤਾਰੀਫ ਕਰ ਰਹੇ ਹਨ।


Tags: Shehnaz Kaur GillParas ChhabraExpensive ShoesSacrificedAsim Riaz Siddharth Shukla

About The Author

sunita

sunita is content editor at Punjab Kesari