FacebookTwitterg+Mail

ਅਦਾਕਾਰੀ ਨਹੀਂ ਸਗੋਂ ਇਹ ਸੁਪਨਾ ਸੰਜੋ ਕੇ ਬੈਠੀ ਸੀ ਰੂਪੀ ਗਿੱਲ, ਜੋ ਰਹਿ ਗਿਆ ਅਧੂਰਾ

know unknown facts about actress roopi gill and her career
10 June, 2020 09:25:20 AM

ਜਲੰਧਰ (ਬਿਊਰੋ) — 'ਲਾਈਏ ਜੇ ਯਾਰੀਆਂ' ਵਰਗੀਆਂ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਮਾਡਲ ਤੇ ਅਦਾਕਾਰਾ ਰੂਪੀ ਗਿੱਲ ਅੱਜ ਪੰਜਾਬੀ ਫਿਲਮ ਉਦਯੋਗ 'ਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ। ਰੂਪੀ ਗਿੱਲ ਵਿਦੇਸ਼ ਦੀ ਜੰਮਪਲ ਹੈ ਅਤੇ ਐਕਟਿੰਗ ਦੇ ਖ਼ੇਤਰ 'ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਰੂਪੀ ਗਿੱਲ ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ 'ਤੇ ਕਰਨਾ ਪਸੰਦ ਕਰਦੇ ਸਨ ਪਰ ਉਨ੍ਹਾਂ ਦਾ ਇਹ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ।
Punjabi Bollywood Tadka
ਰੂਪੀ ਗਿੱਲ ਦਾ ਇਹ ਸ਼ੌਂਕ ਕਿਵੇਂ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਅਤੇ ਉਹ ਅਸਲ 'ਚ ਬਣਨਾ ਕੀ ਚਾਹੁੰਦੇ ਸਨ? ਦਰਅਸਲ ਰੂਪੀ ਗਿੱਲ ਦਾ ਸੁਫ਼ਨਾ ਇੱਕ ਪੁਲਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਫੀਲਡ 'ਚ ਹੀ ਅੱਗੇ ਵੱਧਣਾ ਚਾਹੁੰਦੇ ਸਨ ਪਰ ਕਿਸਮਤ ਉਨ੍ਹਾਂ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ। ਬਹੁਤ ਹੀ ਜਲਦ ਉਹ ਇੱਕ ਪ੍ਰਸਿੱਧ ਅਦਾਕਾਰਾ ਬਣ ਗਏ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ 'ਤਾਰਿਆਂ ਦੇ ਦੇਸ' 'ਚ ਮਾਡਲਿੰਗ ਤੋਂ ਕੀਤੀ ਸੀ। ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ 'ਤੇ ਵਿਸ਼ਵਾਸ ਜਤਾਇਆ ਸੀ ਅਤੇ ਉਨ੍ਹਾਂ ਨੂੰ ਇਸ ਗੀਤ 'ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ।
Punjabi Bollywood Tadka
ਇਸ ਤੋਂ ਬਾਅਦ ਰੂਪੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਦੀ ਡਿਮਾਂਡ (ਮੰਗ) ਵੱਧਦੀ ਗਈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆਏ। ਭਾਵੇਂ ਉਹ ਗੁਰਨਾਮ ਭੁੱਲਰ ਦਾ 'ਡਾਇਮੰਡ' ਗੀਤ ਹੋਵੇ, ਮਨਕਿਰਤ ਔਲਖ ਦਾ ਗੀਤ 'ਕਮਲੀ ਹੋਵੇ' ਜਾਂ ਫ਼ਿਰ ਹੋਰ ਕੋਈ ਗੀਤ। ਉਨ੍ਹਾਂ ਨੇ ਹਰ ਗੀਤ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਕਿਰਦਾਰ ਉਨ੍ਹਾਂ ਦੀ ਝੋਲੀ ਪੈਣ ਲੱਗ ਪਏ ਅਤੇ ਉਨ੍ਹਾਂ ਨੂੰ ਮੌਕਾ ਮਿਲਿਆ ਫ਼ਿਲਮ 'ਵੱਡਾ ਕਲਾਕਾਰ' 'ਚ ਕੰਮ ਕਰਨ ਦਾ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਲਫਾਜ਼ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।
Punjabi Bollywood Tadka
ਦੱਸਣਯੋਗ ਹੈ ਕਿ ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਪੰਜਾਬੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
Punjabi Bollywood Tadka


Tags: Punjabi ActressRoopi GillFilmi CareerLaiye Je YaarianVadda KalakaarAshke

About The Author

sunita

sunita is content editor at Punjab Kesari