FacebookTwitterg+Mail

ਗਾਇਕੀ ਲਈ ਹਿੰਮਤ ਸੰਧੂ ਨੇ ਅੱਧ 'ਚ ਛੱਡੀ ਸੀ ਪੜ੍ਹਾਈ, ਜਾਣੋ ਸੰਗੀਤਕ ਸਫਰ ਦੇ ਖਾਸ ਕਿੱਸੇ

know unknown facts about singer himmat sandhu
25 May, 2020 03:29:10 PM

ਜਲੰਧਰ (ਬਿਊਰੋ) — ਹਿੰਮਤ ਸੰਧੂ ਇੱਕ ਅਜਿਹਾ ਕਲਾਕਾਰ ਹੈ, ਜਿਸ ਨੇ ਲੰਬਾ ਸਮਾਂ ਸੰਘਰਸ਼ ਕੀਤਾ ਅਤੇ ਆਪਣੇ ਇਸ ਸੰਘਰਸ਼ ਦੇ ਸਦਕਾ ਉਹ ਅੱਜ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਿਆ ਹੈ। ਸਿਰ 'ਤੇ ਗਾਇਕ ਬਣਨ ਦਾ ਜਨੂੰਨ ਇੰਨਾ ਸੀ ਕਿ ਉਸ ਨੇ ਆਪਣੀ ਪੜ੍ਹਾਈ ਵੀ ਗਾਇਕੀ ਲਈ ਛੱਡ ਦਿੱਤੀ ਸੀ। ਅੱਜ ਅਸੀਂ ਤੁਹਾਨੂੰ ਅਸੀਂ ਹਿੰਮਤ ਸੰਧੂ ਦੀ ਜ਼ਿੰਦਗੀ ਬਾਰੇ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਤੋਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸੀ ਪਰ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਸ ਸ਼ਖਸ 'ਚ ਐਟੀਟਿਊਡ (ਆਕੜ) ਹੈ ।

ਹੁਣ ਉਨ੍ਹਾਂ ਨੇ ਆਪਣੇ-ਆਪ ਨੂੰ ਕਾਫੀ ਬਦਲ ਲਿਆ ਹੈ। ਸੰਗੀਤ ਜਗਤ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਇਸ ਦੇ ਨਾਲ ਹੀ ਅਪਡੇਟ ਰਹਿਣਾ ਵੀ ਸਿਖਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਖੇਤੀਬਾੜੀ 'ਚ ਵੀ ਉਨ੍ਹਾਂ ਦੀ ਬੇਹੱਦ ਦਿਲਚਸਪੀ ਹੈ। ਜਦੋਂ ਮੈਂ ਸੰਗੀਤ ਜਗਤ 'ਚ ਸੰਘਰਸ਼ ਕਰ ਰਹੇ ਸੀ ਤਾਂ ਉਸ ਸਮੇਂ ਮੈਂ ਠੱਗੀ ਦਾ ਵੀ ਸ਼ਿਕਾਰ ਹੋਇਆ ਸੀ ਪਰ ਮੈਂ ਠੱਗੀ ਮਾਰਨ ਵਾਲੇ ਲਈ ਕੁਝ ਵੀ ਮਾੜਾ ਨਹੀਂ ਬੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਮੇਰੇ ਨਾਲ ਇਸ ਤਰ੍ਹਾਂ ਨਾ ਹੁੰਦਾ ਤਾਂ ਮੈਂ ਅੱਜ ਇਸ ਮੁਕਾਮ 'ਤੇ ਨਾ ਹੁੰਦਾ। ਹਿੰਮਤ ਸੰਧੂ ਨੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਅਤੇ 11ਵੀਂ ਜਮਾਤ ਤੱਕ ਹੀ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਹੈ।''

ਪੰਜਾਬੀ ਸੰਗੀਤ ਜਗਤ ਦੇ ਇਸ ਸਿਰਕੱਢ ਗਾਇਕ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਜੱਟ ਸਿੱਖ ਪਰਿਵਾਰ 'ਚ 1997 'ਚ ਹੋਇਆ ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ 'ਚ ਸਥਿਤ ਇੱਕ ਪਿੰਡ ਹੈ। ਨੱਚਣ ਗਾਉਣ ਅਤੇ ਕ੍ਰਿਕੇਟ ਖੇਡਣ ਦਾ ਸ਼ੌਂਕ ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਸੀ ਅਤੇ ਇਹ ਸ਼ੌਂਕ ਹੁਣ ਉਨ੍ਹਾਂ ਦੇ ਪ੍ਰੋਫੈਸ਼ਨ 'ਚ ਤਬਦੀਲ ਹੋ ਚੁੱਕਿਆ ਹੈ। ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਕਿਸਾਨ ਪਰਿਵਾਰ 'ਚ ਜਨਮੇ ਹਿੰਮਤ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਵੀ ਹੈ।

ਹਿੰਮਤ ਸੰਧੂ ਨੇ ਗਾਇਕੀ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਲੰਬਾ ਸੰਘਰਸ਼ ਕੀਤਾ। ਬਚਪਨ ਤੋਂ ਹੀ ਗਾਇਕੀ ਦੇ ਪਿੜ 'ਚ ਕੁੱਦ ਗਏ ਸਨ ਅਤੇ ਕਈ ਸੰਗੀਤਕ ਮੁਕਾਬਲਿਆਂ 'ਚ ਭਾਗ ਲਿਆ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ 'ਚ ਬਲਦੀਪ ਸਿੰਘ ਨਾਂ ਦੀ ਇੱਕ ਸੰਗੀਤ ਅਕੈਡਮੀ 'ਚ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ। ਹਿੰਮਤ ਸੰਧੂ ਨੇ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ ਗੀਤਾਂ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ 'ਧੋਖਾ' ਅਤੇ 'ਫੈਸਲੇ' ਪਰ 'ਸਾਬ' ਗੀਤ ਨੇ ਉਨ੍ਹਾਂ ਨੂੰ ਸੰਗੀਤ ਜਗਤ 'ਚ ਪੱਕੇ ਪੈਰੀਂ ਖੜ੍ਹੇ ਕਰ ਦਿੱਤਾ ਸੀ।


Tags: Himmat SandhuUnknown FactsPunjabi SingerInstagramਹਿੰਮਤ ਸੰਧੂ

About The Author

sunita

sunita is content editor at Punjab Kesari