FacebookTwitterg+Mail

ਪੰਜਾਬੀ ਫਿਲਮਾਂ ਦੇ ਇਸ ਐਕਟਰ ਦਾ ਹੋਇਆ ਦਿਹਾਂਤ, 'ਕੋਡੇ ਸ਼ਾਹ' 'ਚ ਨਿਭਾਅ ਚੁੱਕੇ ਸਨ ਸੋਹਣਾ ਦਾ ਕਿਰਦਾਰ

koday shah punjabi movie
15 December, 2017 05:03:36 PM

ਜਲੰਧਰ(ਬਿਊਰੋ)— ਸਾਲ 1953 'ਚ ਬਣੀ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਸੋਹਣਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬਲਦੇਵ ਸਿੰਘ ਕੰਵਰ (90) ਦਾ ਵੀਰਵਾਰ ਦਸੂਹਾ ਦੇ ਸਿਵਲ ਹਸਪਤਾਲ 'ਚ ਦਿਹਾਂਤ ਹੋ ਗਿਆ। ਇਲਾਕੇ ਦੇ ਲੋਕ ਉਨ੍ਹਾਂ ਨੂੰ ਕੈਪਟਨ ਦਵਿੰਦਰ ਸਿੰਘ ਕੰਵਰ ਦੇ ਪਿਤਾ ਦੇ ਰੂਪ 'ਚ  ਜਾਣਦੇ ਸਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੰਗਾਰਾਮ ਦੇ ਸਾਲ 1927 'ਚ ਜਨਮੇ ਇਸ ਇਕਲੌਤੇ ਪੁੱਤਰ ਨੂੰ ਫਿਲਮਾਂ ਦਾ ਸ਼ੌਂਕ ਸੀ। ਉਨ੍ਹਾਂ ਨੇ ਸਾਲ 1953 'ਚ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਕਿਰਦਾਰ ਮਿਲਿਆ ਸੀ, ਜਿਸ ਨੇ ਭਾਰਤ ਪੰਜਾਬ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬ 'ਚ ਵੀ ਧੂਮ ਮਚਾ ਦਿੱਤੀ ਸੀ।

Punjabi Bollywood Tadka

ਐੱਸ ਪੀ ਬਖਸ਼ੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਉਨ੍ਹਾਂ ਨੇ ਸੋਹਣਾ ਦਾ ਕਿਰਦਾਰ ਨਿਭਾਇਆ ਸੀ, ਜਦੋਂਕਿ ਫਿਲਮ ਕਾਸਟ 'ਚ ਉਨ੍ਹਾਂ ਦੇ ਅਸਲੀ ਨਾਂ ਬਲਦੇਵ ਦੀ ਜਗ੍ਹਾ ਉਸ ਦਾ ਨਾਂ ਠਾਕੁਰ ਰਮੇਸ਼ ਨਾਗਪਾਲ ਦਿੱਤਾ ਸੀ। ਜਦੋਂ ਇਸ ਫਿਲਮ ਦਾ ਨਿਰਮਾਣ ਹੋਇਆ ਉਦੋਂ ਲੋਕ ਫਿਲਮਾਂ 'ਚ ਕੰਮ ਕਰਨਾ ਚੰਗਾ ਨਹੀਂ ਸਮਝਦੇ ਸਨ। ਇਕ ਤਾਂ ਫਿਲਮ-ਵਿਰੋਧ ਦੀ ਇਹ ਆਮ ਧਾਰਨਾ, ਦੂਜਾ ਪਰਿਵਾਰ ਦਾ ਇਲੌਤਾ ਪੁੱਤਰ ਹੋਣ ਦੇ ਕਾਰਨ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਮੁੰਬਈ ਤੋਂ ਘਰ ਵਾਪਸ ਲੈ ਆਏ। ਇਸ ਨਾਲ ਇਕ ਉਭਰਦੇ ਹੋਏ ਕਲਾਕਾਰ ਦੇ ਸਾਰੇ ਸੁਪਨੇ ਟੁੱਟ ਗਏ। ਮਨ ਦੇ ਕਲਾਕਾਰ ਨੂੰ ਜਿਊਂਦਾ ਰੱਖਣ ਲਈ ਉਹ ਰੰਗਮੰਚ ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਦਿਲ ਦੀਆਂ ਗੱਲਾਂ ਸ਼ਾਇਰੀ 'ਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 
ਬਲਦੇਵ ਸਿੰਘ ਕਵਰ ਦਾ ਜੱਦੀ ਪੁਸ਼ਤੀ ਕੰਮ ਖੇਤੀਬਾੜੀ ਸੀ, ਇਸ ਲਈ ਉਹ ਉਸ 'ਚ ਹੀ ਰੁੱਝ ਗਏ। ਧੁਨ ਦੇ ਪੱਕੇ ਬਲਦੇਵ ਨੇ 50 ਦੇ ਦਹਾਕੇ 'ਚ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ।


Tags: Koday ShahThakur Ramesh NagpalDeathShyamaMiss Manju S P BakshiHarcharan Singh Kwatra