FacebookTwitterg+Mail

ਇਕ ਸਰਜਰੀ ਨੇ ਇਸ ਅਦਾਕਾਰਾ ਦਾ ਕਰ ਦਿੱਤਾ ਸੀ ਕਰੀਅਰ ਤਬਾਹ, ਹੋ ਗਈ ਸੀ ਪਹਿਲਾ ਨਾਲੋਂ ਕਾਫੀ ਬਦਸੂਰਤ

koena mitra
02 August, 2017 05:03:32 PM

ਮੁੰਬਈ— ਕੀ ਤੁਹਾਨੂੰ ਕੋਇਨਾ ਮਿੱਤਰਾ ਯਾਦ ਹੈ? 'ਮੁਸਾਫਿਰ', 'ਏਕ ਖਿਲਾੜੀ ਏਕ ਹਸੀਨਾ', 'ਅਪਨਾ ਸਪਨਾ ਮਨੀ ਮਨੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਇਹ ਅਦਾਕਾਰਾ ਹੁਣ ਜਿਨਸੀ ਸ਼ੋਸ਼ਣ ਨੂੰ ਲੈ ਕੇ ਚਰਚਾ 'ਚ ਹੈ। ਅਸਲ 'ਚ ਇਨੀ ਦਿਨੀਂ ਕੋਇਨਾ ਇੰਨੀ ਪਰੇਸ਼ਾਨ ਹੈ ਕਿ, ਉਸ ਨੇ ਜਿਨਸੀ ਸੋਸ਼ਣ ਦਾ ਮੁਕਦਮਾ ਦਾਇਰ ਕੀਤਾ ਹੈ।

Punjabi Bollywood Tadka

ਕੋਇਨਾ ਨੂੰ ਇਨੀ ਦਿਨੀਂ ਕੋਈ ਅਨਜਾਨ ਵਿਅਕਤੀ ਲਗਾਤਾਰ ਫੋਨ ਕਰ ਕੇ ਪਰੇਸ਼ਾਨ ਕਰ ਰਿਹਾ ਹੈ। ਕੋਇਨਾ ਇਸ ਫੋਨਕਾਲਸ ਤੋਂ ਕਾਫੀ ਪਰੇਸ਼ਾਨ ਹੈ ਅਤੇ ਹੁਣ ਜਾ ਕੇ ਕੋਇਨਾ ਨੇ ਇਹ ਕਦਮ ਚੁੱਕਿਆ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹੈ ਕਿ ਉਸ ਨੇ ਮੁੰਬਈ ਦੇ ਓਸ਼ਿਵਾਰਾ ਪੁਲਸ ਥਾਨੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

Punjabi Bollywood Tadka

ਕੋਇਨਾ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਉਂਦੇ ਹੋਏ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਕੋਇਨਾ ਨੇ ਦੱਸਿਆ ਕਿ ਮੈਨੂੰ ਕਰੀਬ 7 ਦਿਨਾਂ 'ਚ 40-50 ਵਾਰ ਫੋਨ ਆ ਚੁੱਕਾ ਹੈ, ਜਿਸ ਕਾਰਨ ਮੈਂ ਬਹੁਤ ਪਰੇਸ਼ਾਨ ਹਾਂ।

Punjabi Bollywood Tadka
ਹੁਣ ਦੇਖਣਾ ਇਹ ਹੈ ਕਿ ਪੁਲਸ ਇਸ ਮਾਮਲੇ'ਚ ਕਿੰਨੀ ਜਲਦੀ ਐਕਸ਼ਨ ਲੈਂਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਕੋਇਨਾ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਉਸ ਨੇ ਸਰਜਰੀ ਕਰਵਾ ਕੇ ਆਪਣਾ ਚਿਹਰਾ ਖਰਾਬ ਕਰ ਲਿਆ ਸੀ। ਉਸ ਨੇ ਜਿਹੜੀ ਸਰਜਰੀ ਕਰਵਾਈ ਸੀ ਉਸ ਸਰਜਰੀ ਨਾਲ ਉਸ ਦਾ ਚਿਹਰਾ ਅਜਿਹਾ ਹੋ ਗਿਆ ਸੀ ਕਿ ਉਸ ਦਾ ਕਰੀਅਰ ਵੀ ਦਾਅ 'ਤੇ ਲੱਗ ਗਿਆ ਸੀ।

Punjabi Bollywood Tadka

ਅਸਲ 'ਚ ਕੋਇਨਾ ਆਪਣੇ ਚਿਹਰੇ ਤੋਂ ਜ਼ਿਆਦਾ ਖੁਸ਼ ਨਹੀਂ ਸੀ। ਉਸ  ਹੋਰ ਜ਼ਿਆਦਾ ਖੂਬਸੂਰਤ ਚਿਹਰਾ ਚਾਹੀਦਾ ਸੀ, ਜਿਸ ਲਈ ਉਸ ਨੇ ਇਹ ਪਲਾਸਟਿਕ ਦੀ ਸਰਜਰੀ ਦਾ ਸਾਹਰਾ ਲਿਆ ਪਰ ਇਸ ਸਰਜਰੀ ਦਾ ਉਲਟਾ ਹੀ ਅਸਰ ਹੋਇਆ। ਉਸ ਦਾ ਚਿਹਰਾ ਹੋਰ ਵੀ ਬਦਸੂਰਤ ਹੋ ਗਿਆ, ਜਿਸ ਕਾਰਨ ਉਸ ਦੇ ਕਰੀਅਰ 'ਤੇ ਕਾਫੀ ਅਸਰ ਪਿਆ ਸੀ।

Punjabi Bollywood Tadka

ਜਿਥੇ ਇਕ ਸਮੇਂ 'ਤੇ ਕੋਇਨਾ ਕਈ ਫਿਲਮਾਂ 'ਚ ਐਕਟਿੰਗ ਤੋਂ ਇਲਾਵਾ ਆਈਟਮ ਡਾਂਸ ਵੀ ਕਰ ਰਹੀ ਸੀ। ਸਬਾਅਦ 'ਚ ਫਿਲਮ ਨਿਰਦੇਸ਼ਕ ਉਸ ਨੂੰ ਆਪਣੀਆਂ ਫਿਲਮਾਂ 'ਚ ਲੈਣ ਤੋਂ ਕਤਰਾਉਣ ਲੱਗੇ। ਇਸ ਦੌਰਾਨ ਉਸ ਤਕਰੀਬਨ 6 ਮਹੀਨੇ ਤੱਕ ਘਰ ਹੀ ਬੈਠਣਾ ਪਿਆ ਸੀ।


Tags: Bollywood CelebrityKoena Mitrasexual harassment caseHey BabyyMusafiਕੋਇਨਾ ਮਿਤਰਾ ਯੌਨ ਸ਼ੋਸ਼ਣ