FacebookTwitterg+Mail

ਅਣਜਾਣ ਵਿਅਕਤੀ ਨੇ ਅਦਾਕਾਰਾ ਨੂੰ ਹਵਸ ਦਾ ਸ਼ਿਕਾਰ ਬਣਨ ਲਈ ਦਿੱਤਾ ਪੈਸਿਆਂ ਦਾ ਆਫਰ, FIR ਦਰਜ

koena mitra receives lewd phone calls files sexual harassment case
02 August, 2017 02:06:16 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੋਇਨਾ ਮਿਤਰਾ ਇਨੀ ਇਨੀ ਦਿਨੀਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਅਸਲ 'ਚ ਇਨੀ ਦਿਨੀਂ ਕੋਇਨਾ ਇੰਨੀ ਪਰੇਸ਼ਾਨ ਹੈ ਕਿ, ਉਸ ਨੇ ਜਿਨਸੀ ਸੋਸ਼ਣ ਦਾ ਮੁਕਦਮਾ ਦਾਇਰ ਕੀਤਾ ਹੈ। ਕੋਇਨਾ ਨੂੰ ਇਨੀ ਦਿਨੀਂ ਕੋਈ ਅਨਜਾਨ ਵਿਅਕਤੀ ਲਗਾਤਾਰ ਫੋਨ ਕਰ ਕੇ ਪਰੇਸ਼ਾਨ ਕਰ ਰਿਹਾ ਹੈ।

Punjabi Bollywood Tadka

ਕੋਇਨਾ ਇਸ ਫੋਨਕਾਲਸ ਤੋਂ ਕਾਫੀ ਪਰੇਸ਼ਾਨ ਹੈ ਅਤੇ ਹੁਣ ਜਾ ਕੇ ਕੋਇਨਾ ਨੇ ਇਹ ਕਦਮ ਚੁੱਕਿਆ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹੈ ਕਿ ਉਸ ਨੇ ਮੁੰਬਈ ਦੇ ਓਸ਼ਿਵਾਰਾ ਪੁਲਸ ਥਾਨੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

Punjabi Bollywood Tadka

ਕੋਇਨਾ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਉਂਦੇ ਹੋਏ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਕੋਇਨਾ ਨੇ ਦੱਸਿਆ ਕਿ ਮੈਨੂੰ ਕਰੀਬ 7 ਦਿਨਾਂ 'ਚ 40-50 ਵਾਰ ਫੋਨ ਆ ਚੁੱਕਾ ਹੈ, ਜਿਸ ਕਾਰਨ ਮੈ ਬਹੁਤ ਪਰੇਸ਼ਾਨ ਹਾਂ। ਸੂਤਰਾਂ ਮੁਤਾਬਕ ਅਨਜਾਣ ਵਿਅਕਤੀ ਕੋਇਨਾ ਨੂੰ ਫੋਨ ਕਰਕੇ ਗੰਦੀਆਂ ਗੱਲ੍ਹਾਂ ਕੱਢਦਾ ਸੀ।

Punjabi Bollywood Tadka

ਹੱਦ ਤਾਂ ਉਸ ਸਮੇਂ ਹੋ ਗਈ, ਜਦੋਂ ਇਸ ਵਿਅਕਤੀ ਨੇ ਕੋਇਨਾ ਨੂੰ ਆਪਣੇ ਨਾਲ ਰੁੱਕਣ ਲਈ ਪੈਸਿਆ ਦਾ ਆਫਰ ਦਿੱਤਾ। ਮਾਮਲੇ ਦੀ ਜਾਂਚ ਕਰਨ ਵਾਲੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਲਰ ਖਿਲਾਫ ਆਈ. ਪੀ. ਸੀ. ਦੀ ਧਾਰਾ 509 ਦੇ ਤਹਿਤ ਮੁਕਦਮਾ ਦਾਇਰ ਕੀਤਾ ਗਿਆ ਹੈ।

Punjabi Bollywood Tadka


Tags: Bollywood CelebrityKoena Mitrasexual harassment caseHey BabyyMusafiਕੋਇਨਾ ਮਿਤਰਾ ਯੌਨ ਸ਼ੋਸ਼ਣ