ਮੁੰਬਈ- ਮਸ਼ਹੂਰ ਸੈਲੀਬ੍ਰਿਟੀ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਅਗਲੇ ਐਪੀਸੋਡ ਦੇ ਮਹਿਮਾਨ ਫਿਲਮ 'ਰੰਗੂਨ' ਦੇ ਸਟਾਰਜ਼ ਸੈਫ ਅਲੀ ਖਾਨ ਅਤੇ ਕੰਗਨਾ ਰਾਣੌਤ ਹੋਣਗੇ। ਸ਼ੋਅ ਦੇ ਮੈਕਰਜ਼ ਨੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਕੀਤਾ ਹੈ, ਜਿਸ 'ਚ ਕੰਗਨਾ-ਸੈਫ ਕਈ ਦਿਲਚਸਪ ਗੱਲਾਂ ਸ਼ੇਅਰ ਕਰਦੇ ਦਿਖਣਗੇ। ਜਦੋਂ ਕਰਨ ਜੌਹਰ ਨੇ ਜੋੜੀ ਤੋਂ ਪੁੱਛਿਆ ਕਿ ਕੀ ਤੁਹਾਨੂੰ ਕਿਸੇ ਸਟਾਰ ਦੀ ਫਿਲਮ ਸੁਪਰਹਿੱਟ ਹੋਣ 'ਤੇ ਸੜਨ ਹੋਈ ਹੈ? ਇਸ 'ਤੇ ਕੰਗਨਾ ਬੋਲੀ,'ਹਾਂ, ਜਿਵੇਂ ਕਿ 'ਦੰਗਲ' ਨੇ ਇਨ੍ਹੀਂ ਜ਼ਿਆਦਾ ਕਮਾਈ ਕੀਤੀ ਹੈ।'
ਦੱਸ ਦਈਏ ਕਿ ਆਮਿਰ ਖਾਨ ਸਟਾਰਰ 'ਦੰਗਲ' ਹੁਣ ਤੱਕ ਦੇਸ਼ਭਰ 'ਚ 387 ਕਰੋੜ ਦਾ ਕਲੈਕਸ਼ਨ ਕਰ ਚੁੱਕੀ ਹੈ। ਪ੍ਰੋਮੋ 'ਚ ਕੰਗਨਾ ਇਹ ਵੀ ਕਬੂਲ ਕਰਦੀ ਦਿਖੀ ਹੈ ਕਿ ਉਨ੍ਹਾਂ ਨੂੰ ਕਿਸੇ ਲੜਕੀ ਨੇ 'Kiss' ਕੀਤਾ ਹੈ। ਇਸ ਪ੍ਰੋਮੋ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਸੈਫ ਆਪਣੇ ਪਾਰਟਨਰ ਨੂੰ ਧੋਖਾ ਦੇ ਚੁੱਕੇ ਹਨ।