FacebookTwitterg+Mail

ਦੀਪਿਕਾ-ਆਲੀਆ ਦੀ ਜੋੜੀ ਕਰਨ ਜੌਹਰ ਦੇ ਚੈਟ ਸ਼ੋਅ ਨੂੰ ਬਣਾਵੇਗੀ ਬੇਹੱਦ ਦਿਲਚਸਪ

koffee with karan
29 September, 2018 10:01:36 AM

ਮੁੰਬਈ (ਬਿਊਰੋ)— ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦਾ ਮਸ਼ਹੂਰ ਚੈਟ ਸ਼ੋਅ 'ਕਾਫੀ ਵਿਦ ਕਰਨ' ਦਾ 6ਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋ ਰਿਹਾ ਹੈ। ਇਸ ਸ਼ੋਅ 'ਚ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਸੋਨਮ ਕਪੂਰ-ਆਨੰਦ ਆਹੂਜਾ, ਜਾਨਹਵੀ ਕਪੂਰ-ਅਰਜੁਨ ਕਪੂਰ ਤੇ ਸਾਰਾ ਅਲੀ ਖਾਨ-ਸੈਫ ਅਲੀ ਖਾਨ ਦੀਆਂ ਜੋੜੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਹੁਣ ਕਰਨ ਜੌਹਰ ਨੇ ਇਸ ਲਿਸਟ 'ਚ ਇਕ ਹੋਰ ਨਾਂ ਐਡ ਕਰ ਦਿੱਤਾ ਹੈ। ਇਹ ਜੋੜੀ ਹੈ ਦੀਪਿਕਾ ਪਾਦੂਕੋਣ-ਆਲੂਆ ਭੱਟ ਦੀ। ਜੀ ਹਾਂ ਕਰਨ ਜੌਹਰ ਨੇ ਇਸ ਗੱਲ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''The first cup of koffee is all about #girlpower!! Welcome @deepikapadukone and @aliaa08 ''. 

Punjabi Bollywood Tadka
ਇਸ ਟਵੀਟ ਨਾਲ ਇੱਕ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ 'ਚ ਬਲੈਕ ਕੌਫੀ ਮੱਗ ਦਿਖ ਰਿਹਾ ਹੈ। ਇਸ ਦੇ ਨਾਲ ਹੀ ਇਸ ਬਲੈਕ ਕੌਫੀ ਮੱਗ 'ਤੇ ਦੀਪਿਕਾ ਤੇ ਆਲੀਆ ਦਾ ਨਾਂ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਹੁਣ ਪੱਕਾ ਹੋ ਗਿਆ ਹੈ ਕਿ ਕਰਨ ਜੌਹਰ ਦਾ ਪਹਿਲਾ ਹੀ ਸ਼ੋਅ ਧਮਾਕੇਦਾਰ ਹੋਣ ਵਾਲਾ ਹੈ, ਜਿਸ 'ਚ ਆਲੀਆ ਤੇ ਦੀਪਿਕਾ ਇਕੱਠੀਆਂ ਨਜ਼ਰ ਆ ਰਹੀਆਂ ਹਨ। ਦੀਪਿਕਾ ਤੇ ਆਲੀਆ ਇਸ ਸਮੇਂ ਇੰਡਸਟਰੀ ਦੀਆਂ ਵੱਡੀਆਂ ਅਭਿਨੇਤਰੀਆਂ ਹਨ। ਇਨ੍ਹਾਂ 'ਚੋਂ ਇੱਕ ਰਣਬੀਰ ਕਪੂਰ ਦੀ ਪ੍ਰੇਮਿਕਾ ਰਹਿ ਚੁੱਕੀ ਹੈ ਤੇ ਦੂਜੀ ਉਸ ਨੂੰ ਡੇਟ ਕਰ ਰਹੀ ਹੈ।


Tags: Deepika PadukoneAlia BhattKoffee With KaranChat ShowKaran Johar

Edited By

Chanda Verma

Chanda Verma is News Editor at Jagbani.