FacebookTwitterg+Mail

'ਕੌਫੀ ਵਿਦ ਕਰਨ' 'ਚ ਇਕੱਠੇ ਨਜ਼ਰ ਆਉਣਗੇ ਸਿਧਾਰਥ-ਆਦਿਤਿਆ

koffee with karan
10 November, 2018 06:00:40 PM

ਮੁੰਬਈ (ਬਿਊਰੋ)— ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਜਲਦ ਹੀ ਆਦਿਤਿਆ ਰਾਏ ਕਪੂਰ ਅਤੇ ਸਿਧਾਰਥ ਮਲਹੋਤਰਾ ਇਕੱਠੇ ਨਜ਼ਰ ਆਉਣਗੇ। ਫਿਲਹਾਲ ਇਹ ਦੋਵੇਂ ਸਿੰਗਲ ਹਨ। ਫਿਲਮਮੇਕਰ ਕਰਨ ਜੌਹਰ ਨੇ ਦੋਹਾਂ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''A HANDSOME cup of Koffee never hurt anyone! The boys had a blast!''।

Punjabi Bollywood Tadka
ਕਰਨ ਜੌਹਰ ਜ਼ਾਹਿਰ ਤੌਰ 'ਤੇ ਇਨ੍ਹਾਂ ਕਲਾਕਾਰਾਂ ਤੋਂ ਉਨ੍ਹਾਂ ਦੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਸਵਾਲ ਪੁੱਛਣਗੇ। ਅਜਿਹੇ 'ਚ ਸੰਭਵ ਹੈ ਕਿ ਕਰਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸਾਬਕਾ ਪ੍ਰੇਮਿਕਾ ਨਾਲ ਜੁੜੇ ਸਵਾਲ ਜ਼ਰੂਰ ਪੁੱਛਣਗੇ।

Punjabi Bollywood Tadka
ਦੱਸਣਯੋਗ ਹੈ ਕਿ 'ਕੌਫੀ ਵਿਦ ਕਰਨ' ਦਾ ਇਹ 6ਵਾਂ ਸੀਜ਼ਨ ਹੈ। ਇਸ 'ਚ ਦੀਪਿਕਾ ਪਾਦੁਕੋਣ, ਆਲੀਆ ਭੱਟ, ਰਣਵੀਰ ਸਿੰਘ, ਅਕਸ਼ੈ ਕੁਮਾਰ, ਕੈਟਰੀਨਾ ਕੈਫ, ਵਰੁਣ ਧਵਨ ਵਰਗੇ ਸਟਾਰਜ਼ ਇਸ ਸਾਲ ਸ਼ਿਰਕਤ ਕਰ ਚੁੱਕੇ ਹਨ।


Tags: Aditya Roy Kapur Sidharth Malhotra Karan Johar Instagram Koffee with Karan Tv Show

About The Author

Kapil Kumar

Kapil Kumar is content editor at Punjab Kesari