FacebookTwitterg+Mail

'ਕੌਫੀ ਵਿਦ ਕਰਨ' 'ਚ ਅਕਸ਼ੇ-ਰਣਵੀਰ ਨੇ ਮਜ਼ਾਕੀਆ ਅੰਦਾਜ਼ 'ਚ ਕਰ ਦਿੱਤੇ ਕਈ ਖੁਲਾਸੇ

koffee with karan ranveer akshay
29 October, 2018 04:25:45 PM

ਮੁੰਬਈ (ਬਿਊਰੋ)— 'ਕੌਫੀ ਵਿਦ ਕਰਨ' ਸੀਜ਼ਨ 6 ਸ਼ੁਰੂ ਹੋ ਚੁੱਕਾ ਹੈ। ਇਸ ਵੀਕੈਂਡ ਇਸ ਸ਼ੋਅ 'ਚ ਅਭਿਨੇਤਾ ਅਕਸ਼ੇ ਕੁਮਾਰ ਤੇ ਰਣਵੀਰ ਸਿੰਘ ਦੋਵੇਂ ਇਕੱਠੇ ਪਹੁੰਚੇ ਤੇ ਖੂਬ ਮਸਤੀ ਕੀਤੀ। ਇਸ ਸ਼ੋਅ 'ਚ ਇਨ੍ਹਾਂ ਦੋਵਾਂ ਨੇ ਮਸਤੀ-ਮਸਤੀ 'ਚ ਇਕ-ਦੂਜੇ ਬਾਰੇ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਸੁਣ ਤੁਸੀਂ ਵੀ ਹੱਸਦੇ-ਹੱਸਦੇ ਲੋਟ-ਪੋਟ ਹੋ ਜਾਓਗੇ। ਅਕਸ਼ੇ ਕੁਮਾਰ ਨੇ ਇਸ ਦੌਰਾਨ ਰਣਵੀਰ ਦੀ ਤਾਰੀਫ ਕਰਦਿਆਂ ਕਿਹਾ, 'ਮੇਰੇ 'ਚ ਇੰਨੀ ਐਨਰਜੀ ਭਾਵੇਂ ਨਾ ਹੋਵੇ ਪਰ ਮੈਂ ਬਿਲਕੁਲ ਇਸ ਦੇ ਵਰਗਾ ਹਾਂ।' ਅਕਸ਼ੇ ਨੇ ਅੱਗੇ ਕਿਹਾ, 'ਇਹ ਬਹੁਤ ਹੀ ਚੰਗਾ ਇਨਸਾਨ ਹੈ। ਇਹ ਕਿਸੇ ਦੇ ਵਿਆਹ 'ਚ ਜੇਕਰ ਪੇਸ਼ਕਾਰੀ ਦੇਣ ਜਾਂਦਾ ਹੈ ਤਾਂ ਸਭ ਤੋਂ ਅਖੀਰ 'ਚ ਉਥੇ ਪਹੁੰਚਦਾ ਹੈ।'

Punjabi Bollywood Tadka

ਇਸ ਤੋਂ ਬਾਅਦ ਅਕਸ਼ੇ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, 'ਇਹ ਜਿਹੜੇ ਵਿਆਹ 'ਚ ਜਾਂਦਾ ਹੈ, ਉਥੇ ਉਸ ਇਨਸਾਨ ਦਾ ਵਿਆਹ ਹੋ ਚੁੱਕਾ ਹੁੰਦਾ ਹੈ, ਉਹ ਸੁਹਾਗਰਾਤ ਲਈ ਜਾਂਦਾ ਹੈ। ਇਹ ਸੁਹਾਗਰਾਤ ਮਨਾਉਣ ਨਹੀਂ ਦਿੰਦਾ ਲੋਕਾਂ ਨੂੰ... ਤੇ ਕਹਿੰਦਾ ਹੈ ਡਾਂਸ ਕਰੋ। ਜਦੋਂ ਤਕ ਇਹ ਜਾਂਦਾ ਹੈ ਲੋਕ ਥੱਕ ਚੁੱਕੇ ਹੁੰਦੇ ਹਨ। ਹੈਟਸ ਆਫ ਟੂ ਦੀਪਿਕਾ।' ਇਸ ਤੋਂ ਬਾਅਦ ਰਣਬੀਰ ਨੇ ਕਿਹਾ, 'ਇਹ ਸਭ ਉਨ੍ਹਾਂ ਨੇ ਅਕਸ਼ੇ ਕੋਲੋਂ ਸਿੱਖਿਆ ਹੈ।' ਇਕ ਵਾਕਿਆ ਯਾਦ ਕਰਦਿਆਂ ਰਣਵੀਰ ਨੇ ਦੱਸਿਆ, 'ਬੈਂਡ ਬਾਜਾ ਬਾਰਾਤ ਸਮੇਂ ਮੈਂ ਇਕ ਵਿਆਹ ਅਟੈਂਡ ਕਰ ਰਿਹਾ ਸੀ। ਬੈਕ ਸਟੇਜ ਮੈਂ, ਅਨੁਸ਼ਕਾ ਤੇ ਕੈਟਰੀਨਾ ਮਸਤੀ ਕਰ ਰਹੇ ਸੀ। ਸਰ ਵੀ ਉਥੇ ਸਨ। ਇਨ੍ਹਾਂ ਨੇ ਮੈਨੂੰ ਪੁੱਛਿਆ, 'ਅਗਲੇ ਹਫਤੇ ਆ ਰਿਹਾ ਹੈ?' ਤਾਂ ਮੈਂ ਕਿਹਾ, 'ਨਹੀਂ।' ਰਣਵੀਰ ਨੇ ਦੱਸਿਆ ਕਿ ਇਸ ਤੋਂ ਬਾਅਦ ਅਕਸ਼ੇ ਸਰ ਨੇ ਕਿਹਾ, 'ਮੈਂ ਕਦੇ ਵੀ ਪੈਸੇ ਨੂੰ ਬਰਬਾਦ ਹੁੰਦਿਆਂ ਨਹੀਂ ਦੇਖ ਸਕਦਾ। ਮੈਨੂੰ ਦੇਖੋ ਵਿਆਹ ਹੈ ਤਾਂ ਮੈਂ ਨੱਚ ਰਿਹਾ ਹਾਂ, ਮੁੰਡਨ ਹੈ ਤਾਂ ਮੈਂ ਨੱਚ ਰਿਹਾ ਹਾਂ, ਬੱਚਾ ਰੋ ਰਿਹਾ ਹੈ ਤਾਂ ਮੈਂ ਨੱਚ ਰਿਹਾ ਹਾਂ।'


Tags: Koffee With Karan Karan Johar Ranveer Singh Akshay Kumar Deepika Padukone Katrina Kaif

Edited By

Rahul Singh

Rahul Singh is News Editor at Jagbani.