FacebookTwitterg+Mail

ਮਾਡਲ ਤੇ ਅਦਾਕਾਰਾ ਕੋਮਲ ਸਹੋਤਾ ਅਦਾਕਾਰੀ ਦੇ ਬਲਬੂਤੇ ਤੇ ਪੰਜਾਬੀ ਫਿਲਮੀ ਜਗਤ ‘ਚ ਰੱਖੇਗੀ ਕਦਮ

komal sahota
13 March, 2020 10:21:55 AM

ਚੌਕ ਮਹਿਤਾ (ਕੈਪਟਨ) - ਫਿਲਮ ਇੰਡਸਟਰੀ ਵਿੱਚ ਅਨੇਕਾਂ ਹੀ ਨਵੇਂ ਚਿਹਰੇ ਪ੍ਰਵੇਸ਼ ਕਰਨ ਲਈ ਜ਼ੋਰ ਅਜਮਾਇਸ਼ ਕਰਦੇ ਰਹਿੰਦੇ ਹਨ, ਪ੍ਰੰਤੂ ਉਹ ਕਲਾਕਾਰ ਬਡ਼ੇ ਖੁਸ਼ਕਿਸਮਤ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਚੰਗਾ ਬੈਨਰ ਤੇ ਨਾਲ ਹੀ ਇੱਕ ਚੰਗੀ ਕਹਾਣੀ ਵਾਲੀ ਫਿਲਮ ਮਿਲ ਜਾਵੇ। ਇਸੇ ਤਰ੍ਹਾਂ ਹੀ ਵਾਪਰਿਆ ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਦੇ ਨਜ਼ਦੀਕੀ ਪਿੰਡ ਚੰਨਣਕੇ ਦੀ ਜੰਮਪਲ ਕੋਮਲ ਸਹੋਤਾ ਨਾਲ। ਮਾਤਾ ਸ਼੍ਰੀਮਤੀ ਰਣਜੀਤ ਕੌਰ ਤੇ ਪਿਤਾ ਸਰਬਜੀਤ ਸਿੰਘ ਦੇ ਘਰ ਪਿੰਡ ਚੰਨਣਕੇ ‘ਚ ਜਨਮ ਲੈਣ ਵਾਲੀ, ਦੋ ਭਰਾਵਾਂ ਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਦੀ ਚਹੇਤੀ ਭੈਣ ਕੋਮਲ ਸਹੋਤਾ ਜਿੱਥੇ ਪਡ਼੍ਹਾਈ ਵਿੱਚ ਬਡ਼ੀ ਹੁਸ਼ਿਆਰ ਹੈ, ਉੱਥੇ ਹੀ ਐਕਟਿੰਗ ਕਰਨ ਦਾ ਕੀਡ਼ਾ ਉਸ ਦੇ ਖੂਨ ਵਿੱਚ ਰਚਿਆ ਹੈ।ਉਹ ਆਪਣੇ ਬਚਪਨ ਤੋਂ ਹੀ ਆਪਣੇ ਆਪ ਨੂੰ ਇਸ ਸ਼ੂਖਮ ਕਲਾ ਨਾਲ ਓਤਪੋਤ ਮਹਿਸੂਸ ਕਰਦੀ ਸੀ।ਕੋਮਲ ਨੇ ਭਾਵੇਂ ਬਚਪਨ ਵਿੱਚ ਜ਼ਿਆਦਾ ਥੀਏਟਰ ਨਹੀਂ ਕੀਤਾ, ਪਰ ਸਕੂਲ ਵਿੱਚ ਹੁੰਦੀਆਂ ਸਕਿੱਟਾਂ ਜਾਂ ਟੀ.ਵੀ. ਤੇ ਆਉਂਦੇ ਨਾਟਕ ਹਮੇਸ਼ਾਂ ਹੀ ਉਸ ਨੂੰ ਇਸ ਕੋਮਲ ਤੇ ਸ਼ੂਖਮ ਕਲਾ ਨਾਲ ਜੋਡ਼ੀ ਰੱਖਦੇ ਰਹੇ ਹਨ।ਪਡ਼੍ਹਾਈ ਦੇ ਨਾਲ-ਨਾਲ ਐਕਟਿੰਗ ਦਾ ਡਿਪਲੋਮਾ ਕਰ ਰਹੀ ਕੋਮਲ ਸਹੋਤਾ ਚੰਗੀਆਂ ਫਿਲਮਾਂ ਵਿੱਚ ਹੀ ਕੰਮ ਕਰਨਾ ਚਾਹੁੰਦੀ ਹੈ।

ਜਦ ਉਸ ਨੂੰ ਗਚੌਹਾਨ ਫਿਲਮਜ਼ਗ ਪ੍ਰੋਡਕਸ਼ਨ ਹਾਊਸ ਦੀ ਬਣਨ ਜਾ ਰਹੀ ਸ਼ਾਰਟ ਮੂਵੀ ਦਿ ਮਿਸਟੇਕ, ਏਕ ਹੀ ਭੂਲ, ਬਾਰੇ ਪਤਾ ਲੱਗਾ ਤਾਂ ਉਸ ਨੇ ਫਿਲਮ ਦੇ ਨਿਰਮਾਤਾ ਸ਼੍ਰੀ ਪ੍ਰਦੀਪ ਚੌਹਾਨ ਨਾਲ ਸੰਪਰਕ ਕੀਤਾ, ਇਸ ਉਪਰੰਤ ਫਿਲਮ ਦੇ ਨਿਰਦੇਸ਼ਕ ਸ਼੍ਰੀ ਅਸ਼ਵਨੀ ਅਹੂਜਾ ਨਾਲ ਹੋਈ ਮੁਲਾਕਾਤ ਤੋਂ ਬਾਦ ਆਡੀਸ਼ਨ ਉਪਰੰਤ ਉਸ ਨੂੰ ਫਿਲਮ ਲਈ ਚੁਣ ਲਿਆ ਗਿਆ। ਉਹ ਆਪਣੀ ਪਹਿਲੀ ਫਿਲਮੀ ਪਾਰੀ, ਆਪਣੇ-ਆਪਣੇ ਖੇਤਰ ਦੀਆਂ ਨਾਮਵਰ ਹਸਤੀਆਂ ਨਾਲ ਕਰਨ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹ ਬਡ਼ੀ ਉਤਸ਼ਾਹਿਤ ਨਜ਼ਰ ਆਉਂਦੀ ਹੈ। ਉਹ ਚੌਹਾਨ ਫਿਲਮਜ਼ ਦੀ ਪਲੇਠੀ ਸ਼ਾਰਟ ਮੂਵੀ ਵਿੱਚ ਪ੍ਰੋਡਿਊਸਰ ਸ਼੍ਰੀ ਪ੍ਰਦੀਪ ਚੌਹਾਨ, ਡਾਇਰੈਕਟਰ ਸ਼੍ਰੀ ਅਸ਼ਵਨੀ ਅਹੂਜਾ, ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ੍ਹਾ ਸਿੱਖਿਆ ਅੰਮ੍ਰਿਤਸਰ, ਸ਼੍ਰੀਮਤੀ ਤਮੰਨਾ ਮਹਾਜਨ, ਹਨੀ ਚੁੱਗ, ਤਨੀਸ਼ਾ ਬਹਿਲ, ਮਮਤਾ, ਲਾਬੀਆ ਚੌਹਾਨ, ਵਰਿੰਦਰ ਭੁੱਲਰ ਆਦਿ ਨਾਲ ਕੰਮ ਕਰਨ ਦੀ ਚਾਹਤ ਵਿੱਚ ਖੁਸ਼ੀ ਨਾਲ ਲਬਰੇਜ਼ ਹੋਈ ਫਿਰਦੀ ਹੈ।

ਕੋਮਲ ਸਹੋਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਤੇ ਦੋਨਾਂ ਭਰਾਵਾਂ ਦੀ ਬਡ਼ੀ ਲਾਡਲੀ ਹੈ ਤੇ ਉਹ ਕਦੀ ਵੀ ਅਜਿਹੀ ਫਿਲਮ, ਅਜਿਹੇ ਨਾਟਕ ਜਾਂ ਮਾਡਲਿੰਗ ਆਦਿ ਦਾ ਹਿੱਸਾ ਨਹੀਂ ਬਣੇਗੀ, ਜਿਸ ਨਾਲ ਉਸ ਦੇ ਪਰਿਵਾਰ ਦਾ ਸਿਰ ਨੀਵਾਂ ਹੋਵੇ।ਵਰਣਨਯੋਗ ਹੈ ਕਿ ਕੋਮਲ ਸਹੋਤਾ ਗਰਾਏ ਮੂਵੀਜ਼ਗ ਦੀ ਵਹਿਮਾਂ-ਭਰਮਾਂ ਨੂੰ ਦੂਰ ਕਰਨ ਵਾਲੀ ਸਨਸਨੀਖੇਜ ਵੈੱਬਸੀਰੀਜ਼ ਵਿੱਚ ਵੀ ਕੰਮ ਰਹੀ ਹੈ, ਜੋ ਜਲਦੀ ਹੀ ਸ਼ੂਟ ਹੋਣ ਵਾਲੀ ਹੈ।

 


Tags: Komal SahotaPunjabi Film Industryਕੋਮਲ ਸਹੋਤਾਪੰਜਾਬੀ ਫਿਲਮੀ ਜਗਤ

About The Author

sunita

sunita is content editor at Punjab Kesari