FacebookTwitterg+Mail

5 ਸਾਲ ਇਕੱਠਿਆਂ ਰਹਿਣ ਤੋਂ ਬਾਅਦ ਵੱਖ ਹੋਏ ਰਣਵੀਰ ਤੇ ਕੋਂਕਣਾ (ਦੇਖੋ ਤਸਵੀਰਾਂ)

    1/7
14 September, 2015 06:43:04 PM
ਫਿਲਮ ਅਭਿਨੇਤਰੀ ਕੋਂਕਣਾ ਸੇਨ ਸ਼ਰਮਾ ਤੇ ਉਨ੍ਹਾਂ ਦੇ ਅਭਿਨੇਤਾ ਪਤੀ ਰਣਵੀਰ ਸ਼ੌਰੀ ਨੇ ਪੰਜ ਸਾਲ ਤਕ ਵਿਆਹੁਤਾ ਜੀਵਨ ਬਤੀਤ ਕਰਨ ਤੋਂ ਬਾਅਦ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀ ਸਥਿਤੀ ਨੂੰ ਲੈ ਕੇ ਲੰਮੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਅਟਕਲਾਂ ਵਿਚਾਲੇ ਇਨ੍ਹਾਂ ਦੋਵਾਂ ਨੇ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਆਪਣੇ ਅਲੱਗ ਹੋਣ ਦੀ ਖਬਰ ਦਾ ਐਲਾਨ ਕੀਤਾ ਹੈ।
ਕੋਂਕਣਾ ਨੇ ਟਵਿਟਰ 'ਤੇ ਐਲਾਨ ਕੀਤਾ, 'ਰਣਵੀਰ ਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਪਰ ਅਸੀਂ ਦੋਸਤ ਤੇ ਆਪਣੇ ਬੇਟੇ ਦੇ ਰਿਸ਼ਤੇਦਾਰ ਬਣੇ ਰਹਾਂਗੇ, ਤੁਹਾਡੇ ਸਹਿਯੋਗ ਲਈ ਸ਼ੁਕਰੀਆ, ਧੰਨਵਾਦ।' ਰਣਵੀਰ ਨੇ ਵੀ ਆਪਣੇ ਬਿਆਨ 'ਚ ਕੋਂਕਣਾ ਦੀਆਂ ਗੱਲਾਂ ਨੂੰ ਦੁਹਰਾਇਆ ਹੈ। ਕੋਂਕਣਾ ਤੇ ਰਣਵੀਰ ਨੇ 2007 'ਚ ਡੇਟਿੰਗ ਸ਼ੁਰੂ ਕੀਤੀ ਸੀ। ਦੋਵਾਂ ਨੇ ਇਕ ਨਿੱਜੀ ਸਮਾਰੋਹ 'ਚ 2010 'ਚ ਵਿਆਹ ਕਰਵਾ ਲਿਆ ਸੀ। ਦੋਵਾਂ ਨੇ ਇਕੱਠਿਆਂ 'ਟ੍ਰੈਫਿਕ ਸਿਗਨਲ', 'ਮਿਕਸਡ ਡਬਲਸ', 'ਆਜਾ ਨਚਲੇ' ਤੇ ਗੌਰ ਹਰੀ ਦਾਸਤਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕੋਂਕਣਾ ਸੇਨ ਰਣਵੀਰ ਸ਼ੌਰੀ Konkona Sen Ranvir Shorey